ਅੱਜ ਤਹਾਨੂੰ ਇੱਕ ਅਜਿਹੇ ਗੁਰਦੁਆਰੇ ਬਾਰੇ ਦੱਸਾਂਗੇ ਜਿਸ ਨੂੰ ਵੇਖ ਕੇ ਹਰ ਕੋਈ (Wooden Gurudwara In Punjab) ਹੈਰਾਨ ਹੋ ਰਿਹਾ ਹੈ। ਇਹ ਗੁਰਦੁਆਰਾ ਫਾਜ਼ਿਲਕਾ ਦੀ ਪੁਲਿਸ ਲਾਈਨ ਵਿੱਚ ਨਵਾਂ ਬਣਿਆ ਹੈ। ਗੁਰਦੁਆਰਾ ਸਾਹਿਬ ਵੀ ਆਪਣੇ ਵਿਲੱਖਣ ਸਰੂਪ ਕਾਰਨ ਚਰਚਾ ਵਿੱਚ ਹੈ। ਇਹ ਪੂਰੀ ਤਰ੍ਹਾਂ ਲੱਕੜ ਦਾ ਬਣਿਆ ਹੋਇਆ ਹੈ। ਦੇਸ਼ ਵਿੱਚ ਪਹਿਲਾ ਅਜਿਹਾ ਗੁਰਦੁਆਰਾ ਸਾਹਿਬ ਵੇਖਣ ਨੂੰ ਮਿਲਿਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਲਗਭਗ ਇੱਕ ਮਹੀਨਾ (Wooden Gurudwara In Punjab) ਪਹਿਲਾਂ ਹੋਇਆ ਸੀ। ਇਸ ਤੋਂ ਬਾਅਦ ਇਹ ਆਸਥਾ ਅਤੇ ਖਿੱਚ ਦਾ ਕੇਂਦਰ ਬਣ ਗਿਆ ਹੈ। ਇੱਥੇ ਮੱਥਾ ਟੇਕਣ ਵਾਲੀਆਂ ਸੰਗਤਾਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ। ਇਸ ਵਿੱਚ ਫਿਨਲੈਂਡ ਤੋਂ ਪ੍ਰਾਪਤ ਪਾਈਨ ਲੱਕੜ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਨਿਰਮਾਣ ‘ਤੇ ਕਰੀਬ 50 ਲੱਖ ਰੁਪਏ ਖਰਚ ਕੀਤੇ ਗਏ ਹਨ। 80×160 ਫੁੱਟ ਦੇ ਖੇਤਰ ਵਿੱਚ ਬਣੇ ਇਸ ਗੁਰਦੁਆਰਾ ਸਾਹਿਬ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ।
ਐਸਐਸਪੀ ਦਫ਼ਤਰ ਦੇ ਰੀਡਰ ਦੌਲਤ ਰਾਮ ਨੇ ਦੱਸਿਆ ਕਿ ਜਦੋਂ ਸਾਬਕਾ ਐਸਐਸਪੀ ਭੁਪਿੰਦਰ ਸਿੰਘ ਇੱਥੇ ਤਾਇਨਾਤ ਸਨ ਤਾਂ ਸਟਾਫ ਨੇ ਉਨ੍ਹਾਂ ਨੂੰ ਕਿਹਾ ਕਿ ਪੁਲਿਸ ਲਾਈਨ ਵਿੱਚ ਕੋਈ (Wooden Gurudwara In Punjab) ਗੁਰਦੁਆਰਾ ਸਾਹਿਬ ਨਹੀਂ ਹੈ। ਇਸ ਸੰਬੰਧੀ ਉਨ੍ਹਾਂ ਲੁਧਿਆਣਾ ਦੇ ਆਪਣੇ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਇਸ ਨੂੰ ਬਣਾਉਣ ਵਿਚ ਚਾਰ ਮਹੀਨੇ ਲੱਗ ਗਏ। ਕੰਪਨੀ ਦਾ ਕਹਿਣਾ ਹੈ ਕਿ 50 ਸਾਲ ਤੱਕ ਇਸ ਦੀ ਦਿੱਖ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।
ਰੋਜ਼ਾਨਾ ਸੈਂਕੜੇ ਸ਼ਰਧਾਲੂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਆ ਰਹੇ ਹਨ। ਹਰ ਰੋਜ਼ ਸਵੇਰੇ 5:30 ਵਜੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਅਤੇ ਸ਼ਾਮ ਨੂੰ 8 ਵਜੇ ਆਰਾਮ ਕੀਤਾ ਜਾਂਦਾ ਹੈ।