ਦੇਸ਼ ਦੀ ਪ੍ਰਮੁੱਖ ਨਿਊਜ਼ ਏਜੰਸੀ ਏਸ਼ੀਅਨ ਨਿਊਜ਼ ਇੰਟਰਨੈਸ਼ਨਲ (ANI) ਦੇ ਟਵਿੱਟਰ ਅਕਾਊਂਟ ਨੂੰ ਬਲਾਕ ਕਰ ਦਿੱਤਾ ਗਿਆ ਹੈ। ਮਾਈਕ੍ਰੋ-ਬਲੌਗਿੰਗ ਵੈੱਬਸਾਈਟ ਨੇ ਸ਼ਨੀਵਾਰ ਦੁਪਹਿਰ ਨੂੰ ANI ਹੈਂਡਲ ਨੂੰ ਅਚਾਨਕ ਬਲਾਕ ਕਰ ਦਿੱਤਾ। ਇਸ ਤੋਂ ਬਾਅਦ ਜਦ ਵੀ ANI ਦੇ ਟਵਿੱਟਰ ਅਕਾਊਂਟ ਤੇ ਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ‘This account doesn’t exist ‘ਲਿਖਿਆ ਆ ਰਿਹਾ ਹੈ। ANI ਦੀ ਮੁੱਖ ਸੰਪਾਦਕ ਸਮਿਤਾ ਪ੍ਰਕਾਸ਼ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਦੱਸ ਦੇਈਏ ਕਿ ANI ਦੇ ਅਕਾਊਂਟ ਨੂੰ ਲਾਕ ਕਰਨ ਦੇ ਪਿੱਛੇ ਟਵਿਟਰ ਨੇ ਬਹੁਤ ਹੀ ਦਿਲਚਸਪ ਦਲੀਲ ਦਿੱਤੀ ਹੈ। ਦਰਅਸਲ, ਟਵਿਟਰ ਦਾ ਕਹਿਣਾ ਹੈ ਕਿ 13 ਸਾਲ ਤੋਂ ਘੱਟ ਉਮਰ ਦੇ ਹੋਣ ਕਾਰਨ ਅਕਾਊਂਟ ਲਾਕ ਕੀਤਾ ਗਿਆ ਹੈ। ਸਮਿਤਾ ਪ੍ਰਕਾਸ਼ ਨੇ ਟਵੀਟ ਕੀਤਾ, ”ਏਐਨਆਈ ਨੂੰ ਫਾਲੋ ਕਰਨ ਵਾਲਿਆਂ ਲਈ ਬੁਰੀ ਖ਼ਬਰ! ਭਾਰਤ ਦੀ ਸਭ ਤੋਂ ਵੱਡੀ ਨਿਊਜ਼ ਏਜੰਸੀ ANI ਦਾ ਟਵਿੱਟਰ ਅਕਾਊਂਟ, ਜਿਸ ਦੇ 76 ਲੱਖ ਤੋਂ ਵੱਧ ਫਾਲੋਅਰਜ਼ ਹਨ, ਨੂੰ ਲਾਕ ਕਰ ਦਿੱਤਾ ਗਿਆ ਹੈ।”