ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਦੇ ਇਕ ਸਕੂਲ ਵਿਚ ਸ਼ਰੇਆਮ ਧੱਕੇਸ਼ਾਹੀ ਦੇਖਣ ਨੂੰ ਮਿਲੀ, ਜਿੱਥੇ ਪ੍ਰਿੰਸੀਪਲ ਨੇ ਬੱਚਿਆਂ ਨੂੰ ਤਾਲਾ ਲਗਾ ਕੇ ਉਨ੍ਹਾਂ ਦੇ ਵਾਲ ਕੱਟ ਦਿੱਤੇ। ਇੰਨਾ ਹੀ ਨਹੀਂ ਉਨ੍ਹਾਂ ਨਾਲ ਬਦਸਲੂਕੀ ਅਤੇ ਕੁੱਟਮਾਰ ਵੀ ਕੀਤੀ ਗਈ। ਜਿਸ ਤੋਂ ਬਾਅਦ ਵਿਦਿਆਰਥਣ ਨੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਅਪੀਲ ਕੀਤੀ ਹੈ ਕਿ ਜੇਕਰ ਪ੍ਰਿੰਸੀਪਲ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਹੋਵੇਗੀ।
ਵਿਦਿਆਰਥਣ ਨੇ ਮਹਿਲਾ ਥਾਣੇ ਵਿਚ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਵਿਦਿਆਰਥਣ ਨੇ ਦੋਸ਼ ਲਾਇਆ ਕਿ ਹੈੱਡਮਾਸਟਰ ਦਬੰਗ ਹੈ ਜਿਸ ਕਾਰਨ ਪੁਲਿਸ ਕੋਈ ਕਾਰਵਾਈ ਕਰਨ ਤੋਂ ਟਾਲਾ ਵੱਟ ਰਹੀ ਹੈ।
ਦੱਸ ਦਈਏ ਕਿ ਫਰੂਖਾਬਾਦ ਦੇ ਨਵਾਬਗੰਜ ਬਲਾਕ ਦੇ ਪਿੰਡ ਨੇਕਰਾਮ ਨਗਰ ਕੋਕਾਪੁਰ ਵਿਚ ਮਾਂ ਪੀਤਾੰਬਰਾ ਐਜੁਕੇਸ਼ਨ ਸੇਵਾ ਕਮੇਟੀ ਸਥਿਤ ਹੈ। ਜਿੱਥੇ ਨੌਵੀਂ ਜਮਾਤ ਦੇ ਇੱਕ ਵਿਦਿਆਰਥਣ ਨੇ ਇਸ ਸਕੂਲ ਦੇ ਪ੍ਰਿੰਸੀਪਲ ਸੁਮਿਤ ਯਾਦਵ ਉਤੇ ਦੋ ਗੁੱਤਾਂ ਨਾ ਕਰਨ ਉਤੇ ਵਾਲ ਕੱਟਣ ਤੇ ਗਾਲ੍ਹਾਂ ਕੱਢਣ ਦੋਸ਼ ਲਾਏ ਹਨ। ਕੋਮਲ ਨੇ ਦੱਸਿਆ ਕਿ ਸੁਮਿਤ ਯਾਦਵ ਹਰ ਰੋਜ਼ 9ਵੀਂ ਤੋਂ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨਾਲ ਮਾੜੀਆਂ ਹਰਕਤਾਂ ਕਰਦਾ ਹੈ। ਉਨ੍ਹਾਂ ਨੂੰ ਗੰਦੀਆਂ ਗਾਲ੍ਹਾਂ ਦਿੰਦਾ ਹੈ।
ਹੈੱਡਮਾਸਟਰ ‘ਤੇ ਦੋਸ਼ ਹੈ ਕਿ ਉਹ ਕੁੜੀਆਂ ਨੂੰ ਕਮਰੇ ‘ਚ ਬੰਦ ਕਰਕੇ ਕੁੱਟਮਾਰ ਕਰਦਾ ਹੈ। ਗੰਦੀਆਂ ਗਾਲ੍ਹਾਂ ਤੇ ਅਪਸ਼ਬਦ ਬੋਲਦਾ ਹੈ। ਕੋਮਲ ਨੇ ਜ਼ਿਲ੍ਹਾ ਮੈਜਿਸਟ੍ਰੇਟ, ਮਹਿਲਾ ਥਾਣੇ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ। ਪੀੜਤ ਲੜਕੀ ਨੇ ਜ਼ਿਲ੍ਹਾ ਅਧਿਕਾਰੀ ਦੇ ਦਫ਼ਤਰ ਪਹੁੰਚ ਕੇ ਇਨਸਾਫ਼ ਦੀ ਗੁਹਾਰ ਲਗਾਈ।