ਧਰਨੇ ਤੇ ਬੈਠੇ ਕਿਸਾਨਾਂ ਨੂੰ ਇਕ ਉੱਘੇ ਕਿਸਾਨ ਨੇਤਾ ਦੀ ਖਾਸ ਅਪੀਲ
ਜਲੰਧਰ/ ਐਸ ਐਸ ਚਾਹਲ
ਦੁਆਬੇ ਦੀ ਉੱਘੀ ਸਮਾਜ ਸੇਵੀ ਸੰਸਥਾਂ ਫ਼ਿਕਰੇ ਏ ਹੋਂਦ ਦੇ ਚੇਅਰਮੈਨ ਸੁਖਵਿੰਦਰ ਸਿੰਘ ਲਾਲੀ
ਕਿਸਾਨ ਯੂਨੀਅਨਾਂ ਨੂੰ ਅਪੀਲ ਕੀਤੀ ਹੈ ਕਿ ਅਸੀਂ ਤਾਂ ਖੁਦ ਕਿਸਾਨ ਮੋਰਚਾ ਦਿੱਲੀ ਵਿੱਚ ਤਨੋ,ਮੰਨੋ,ਧੰਨੋ ਆਖਰੀ ਦਿਨ ਤੱਕ ਕੰਮ ਕੀਤਾ ਸੀ । ਉਨ੍ਹਾਂ ਕਿਹਾ ਕਿ ਹੁਣ ਸਾਡੀ ਬੇਨਤੀ ਹੈ ਕਿ ਹਰ ਗੱਲ ‘ਤੇ ਸੜਕਾਂ ਰੋਕ ਕੇ ਆਮ ਲੋਕਾਂ ਨੂੰ ਤੰਗ ਨਾ ਕੀਤਾ ਜਾਵੇ ।
ਲਾਲੀ ਨੇ ਕਿਹਾ ਕਿ ਸਰਕਾਰ ਨਾਲ ਗੱਲ ਕਰਨ ਲਈ ਚੰਡੀਗੜ੍ਹ ਦਾ ਪੰਜਾਬ ਭਵਨ, ਸੈਕਟਰੀਏਟ, ਖੇਤੀਬਾੜੀ ਮੰਤਰੀ ਦਾ ਦਫ਼ਤਰ ਅਤੇ ਘਰ ਹੈ ਨਾ ਕੇ ਸੜਕਾਂ ਤੇ , ਜੇ ਕਿਸਾਨਾਂ ਦਾ ਇਹੀ ਰਵੱਈਆ ਰਿਹਾ ਤਾਂ ਉਹ ਦਿਨ ਦੂਰ ਨਹੀਂ ਕਿ ਜਦੋਂ ਤੁਹਾਨੂੰ ਧਰਨੇ ਵਾਸਤੇ ਬੰਦੇ ਨਹੀਂ ਲੱਭਣੇ ਮੁਸ਼ਕਲ ਹੋ ਜਾਣਗੇ । ਓਨਾ ਕਿਹਾ ਕਿ ਆਮ ਲੋਕਾਂ ਨੂੰ ਤੰਗ ਨਾ ਕੀਤਾ ਜਾਵੇ ਉੱਨਾਂ ਦਾ ਕੋਈ ਕਸੂਰ ਨਹੀਂ ਹੈ ।