ਨਗਰ ਕੀਰਤਨ ਪ੍ਰਬੰਧਾਂ ਨੇ ਪੁਲਿਸ ਕਮਿਸ਼ਨਰੇਟ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ, CP ਜਲੰਧਰ ਨੇ ਲਿਆ ਜਾਇਜ਼ਾ
Nagar Kirtan arrangements honored Police Commissionerate officials
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਸਿੰਘ ਸਭਾਵਾਂ, ਸੇਵਾ ਸੁਸਾਇਟੀਆਂ, ਇਸਤਰੀ ਸਤਿਸੰਗ ਸਭਾਵਾਂ, ਨਿਹੰਗ ਸਿੰਘ ਜਥੇਬੰਦੀਆਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵੱਲੋਂ 15 ਜਨਵਰੀ ਸਵੇਰੇ 10 ਵਜੇ ਸਜਾਏ ਜਾ ਰਹੇ ਨਗਰ ਕੀਰਤਨ ਦੇ ਪ੍ਰਬੰਧਾਂ ਲਈ ਪੁਲਿਸ ਕਮਿਸ਼ਨਰ ਜਲੰਧਰ ਵੱਲੋਂ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਪੁੱਜ ਕੇ ਪ੍ਰਬੰਧਕਾਂ ਨਾਲ ਨਗਰ ਕੀਰਤਨ ਦੇ ਰੂਟ ‘ਚ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਭਰੋਸਾ ਦਿੱਤਾ ਕਿ ਸਾਰੇ ਪ੍ਰਬੰਧ ਸੁਚਾਰੂ ਰੂਪ ‘ਚ ਕੀਤੇ ਜਾਣਗੇ। ਪ੍ਰਬੰਧਕ ਕਮੇਟੀ ਨੇ ਪੁਲਿਸ ਕਮਿਸ਼ਨਰ ਤੇ ਅਧਿਕਾਰੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਪ੍ਰਧਾਨ ਮੋਹਨ ਸਿੰਘ ਢੀਂਡਸਾ, ਪਰਮਿੰਦਰ ਸਿੰਘ ਦਸਮੇਸ਼ ਨਗਰ, ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਗੁਰਬਖਸ਼ ਸਿੰਘ ਜੁਨੇਜਾ, ਮੋਹਿੰਦਰਜੀਤ ਸਿੰਘ, ਕੰਵਲਜੀਤ ਸਿੰਘ ਟੋਨੀ ਆਦਿ ਨੇ ਸਮੂਹ ਸੰਗਤ ਨੂੰ ਨਗਰ ਕੀਰਤਨ ਵਾਲੇ ਦਿਨ ਪਾਲਕੀ ਸਾਹਿਬ ਦੇ ਨਾਲ ਪੈਦਲ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ਏਡੀਸੀਪੀ ਟ੍ਰੈਫਿਕ ਕੰਵਲਪ੍ਰਰੀਤ ਸਿੰਘ ਚਾਹਲ, ਏਸੀਪੀ ਗਗਨਦੀਪ ਸਿੰਘ ਘੁੰਮਣ, ਥਾਣਾ-3 ਮੁਖੀ ਦਵਿੰਦਰ ਸਿੰਘ ਰਿਆਤ, ਸੁਰਿੰਦਰ ਸਿੰਘ ਵਿਰਦੀ, ਜਸਬੀਰ ਸਿੰਘ ਰੰਧਾਵਾ, ਡਾ. ਐੱਚਐੱਮ ਹੁਰੀਆ, ਕੁਲਜੀਤ ਸਿੰਘ ਚਾਵਲਾ, ਗੁਰਜੀਤ ਸਿੰਘ ਪੋਪਲੀ, ਜੋਗਿੰਦਰ ਸਿੰਘ, ਗੁਰਜੀਤ ਸਿੰਘ ਟੱਕਰ, ਮਨਦੀਪ ਸਿੰਘ ਬੱਲੂ, ਚਰਨਜੀਤ ਸਿੰਘ ਮਿੰਟਾ, ਪ੍ਰਦੀਪ ਸਿੰਘ ਵਿੱਕੀ, ਰਣਜੀਤ ਸਿੰਘ ਰਾਣਾ, ਹੈੱਡ ਗੰ੍ਥੀ ਭਾਈ ਸੁਖਦੇਵ ਸਿੰਘ, ਮੀਤ ਗੰ੍ਥੀ ਭਾਈ ਬਲਵੀਰ ਸਿੰਘ, ਸਿਮਰਤ ਬੰਟੀ, ਬਾਵਾ ਗਾਬਾ, ਜਸਕੀਰਤ ਸਿੰਘ ਜੱਸੀ, ਨਵਦੀਪ ਸਿੰਘ ਗੁਲਾਟੀ ਤੇ ਗੁਰਪ੍ਰਰੀਤ ਸਿੰਘ ਆਦਿ ਸ਼ਾਮਿਲ ਸਨ।