
ਜਲੰਧਰ, ਐਚ ਐਸ ਚਾਵਲਾ।
ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਮਿਸ਼ਨਰੇਟ ਜਲੰਧਰ ਦੀ ਪੁਲਿਸ ਵਲੋਂ ਨਜਾਇਜ ਅਸਲਾ ਰਖਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਜਾਰੀ ਰੱਖਦਿਆ ਸ਼੍ਰੀ ਬਲਵਿੰਦਰ ਸਿੰਘ (PPS)-ADCP-1 ਅਤੇ ਸ਼੍ਰੀ ਨਿਰਮਲ ਸਿੰਘ (PPS)- ACP Central ਦੀਆ ਹਦਾਇਤਾ ਤੇ SI ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰ. 2 ਜਲੰਧਰ ਦੀ ਦੇਖ ਰੇਖ ਹੇਠ 1 ਦੋਸ਼ੀ ਨੂੰ ਇੱਕ ਨਜਾਇਜ ਪਿਸਟਲ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ।
ਮਿਤੀ 08.03.2023 ਨੂੰ SI ਗੁਰਨਾਮ ਸਿੰਘ ਸਮੇਤ ਕਰਮਚਾਰੀਆ ਗਸ਼ਤ ਤੇ ਨਾਕਾ ਬੰਦੀ ਦੇ ਸਬੰਧ ਵਿੱਚ ਗਾਜੀ ਗੁਲਾ ਚੋਂਕ ਜਲੰਧਰ ਮੌਜੂਦ ਸੀ ਕਿ ਅੰਡਰ ਬ੍ਰਿਜ ਵਲੋ ਮੋਨਾ ਨੋਜਵਾਨ ਪੈਦਲ ਆਉਦਾ ਦਖਾਈ ਦਿਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਮੁੜਨ ਲਗਾ ਤਾ ਉਸਨੂੰ ਰੋਕ ਕੇ ਤਾਲਾਸ਼ੀ ਕਰਨ ਤੇ ਉਸ ਪਾਸੋਂ ਇੱਕ ਨਜਾਇਜ ਦੇਸੀ ਪਿਸਟਲ ਸਮੇਤ 6 ਰੋਦ ਜਿੰਦਾ ਬ੍ਰਾਮਦ ਹੋਣ ਤੇ ਮੁਕੱਦਮਾ ਨੰ 32 ਮਿਤੀ 08.03.2023 ਅਧ 25-54-59 Arm Act ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁੱਛਗਿੱਛ ਜਾਰੀ ਹੈ।