
ਕੁਸ਼ਤੀ ਸੰਘ ਦੇ ਪ੍ਰਧਾਨ ਤੇ ਭਾਜਪਾ ਸਾਂਸਦ ਬ੍ਰਿਜਭੂਸ਼ਣ ਸ਼ਰਨ ਸਿੰਘ ਖਿਲਾਫ ਧਰਨਾ ਦੇ ਰਹੇ ਪਹਿਲਵਾਨ ਆਪਣੇ ਮੈਡਲ ਗੰਗਾ ਵਿਚ ਵਹਾਉਣ ਹਰਿਦੁਆਰ ਪਹੁੰਚੇ ਸਨ। ਪਹਿਲਵਾਨ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ WFI ਮੁਖੀ ਤੇ ਬ੍ਰਿਜਭੂਸ਼ਣ ਸ਼ਰਨ ਸਿੰਘ ਖਿਲਾਫ ਵਿਰੋਧ ਵਜੋਂ ਗੰਗਾ ਨਦੀ ਵਿਚ ਆਪਣੇ ਤਮਗੇ ਵਹਾਉਣ ਲਈ ਇਕੱਠੇ ਹੋਏ ਸਨ। ਮੈਡਲ ਵਹਾਉਣ ਲਈ ਪਹਿਲਵਾਨ ਹਰਿਦੁਆਰ ਵਿਚ ਹਰਿ ਕੀ ਪੌੜੀ ਪਹੁੰਚ ਵੀ ਗਏ ਪਰ ਇਸ ਕੰਮ ਨੂੰ ਅੰਜਾਮ ਦੇਮ ਤੋਂ ਪਹਿਲਾਂ ਕਿਸਾਨ ਨੇਤਾ ਨਰੇਸ਼ ਟਿਕੈਤ ਨੇ ਉਥੇ ਪਹੁੰਚ ਕੇ ਪਹਿਲਵਾਨਾਂ ਨੂੰ ਰੋਕ ਲਿਆ।ਨਰੇਸ਼ ਟਿਕੈਤ ਨੇ ਪਹਿਲਵਾਨਾਂ ਨੂੰ ਸਮਝਾਉਂਦੇ ਹੋਏ ਮੈਡਲ ਆਪਣੇ ਕੋਲ ਲੈ ਲਏ ਤੇ ਸਰਕਾਰ ਨੂੰ 5 ਦਿਨ ਦਾ ਅਲਟੀਮੇਟਮ ਦਿੱਤਾ।