HealthPunjab

ਨਵੇਂ ਮੁਹੱਲਾ ਕਲੀਨਿਕਾਂ ‘ਚ ਜਾਣੋ ਕਿਵੇਂ ਹੋਵੇਗਾ ਇਲਾਜ ਅਤੇ ਕੀ ਹੋਵੇਗਾ ਸਮਾਂ

ਪੰਜਾਬ ਦੇ ਵਿੱਚ ਅੱਜ ਤੋਂ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਹੋ ਚੁੱਕੀ ਹੈ ਪਹਿਲੇ ਪੜਾਅ ਦੇ ਤਹਿਤ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਅੰਦਰ 75 ਮੁਹੱਲਾ ਕਲੀਨਿਕ ਬਣਾਏ ਗਏ ਹਨ।

ਲੁਧਿਆਣਾ ਦੇ ਚਾਂਦ ਸਿਨੇਮਾ ਨੇੜੇ ਸੀਐੱਮ ਭਗਵੰਤ ਮਾਨ ਵੱਲੋਂ ਨਵੇਂ ਬਣੇ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਗਿਆ। ਲੁਧਿਆਣਾ ਚਾਂਦ ਸਿਨੇਮਾ ਨੇੜੇ ਇਸ ਮੁਹੱਲਾ ਕਲੀਨਿਕ ਨੂੰ ਬਣਾਇਆ ਗਿਆ ਹੈ ਇਸ ਥਾਂ ਤੇ ਅਕਾਲੀ ਦਲ ਦੀ ਸਰਕਾਰ ਵੇਲੇ ਸੇਵਾ ਕੇਂਦਰ ਹੁੰਦਾ ਸੀ ਜਿਸ ਨੂੰ ਮੁਹੱਲਾ ਕਲੀਨਿਕ ਦੇ ਰੂਪ ਵਿੱਚ ਬਦਲਿਆ ਗਿਆ ਹੈ।

ਕੀ-ਕੀ ਹੋਵੇਗਾ ਇਲਾਜ: ਭਗਵੰਤ ਮਾਨ ਵੱਲੋਂ ਤਿਆਰ ਕਰਵਾਏ ਗਏ ਮੁਹੱਲਾ ਕਲੀਨਿਕਾਂ ਦੇ ਅੰਦਰ ਮੁੱਢਲੀਆਂ ਬਿਮਾਰੀਆਂ ਦੇ ਇਲਾਜ ਕੀਤੇ ਜਾਣਗੇ 98 ਇਸ ਤਰ੍ਹਾਂ ਦੀਆਂ ਦਵਾਈਆਂ ਹਨ ਜੋ ਮੁਹੱਲਾ ਕਲੀਨਿਕ ਵਿੱਚੋਂ ਮੁਫ਼ਤ ਮਿਲੇਗੀ ਇਸ ਤੋਂ ਇਲਾਵਾ ਮੁਹੱਲਾ ਕਲੀਨਿਕ ਦੇ ਵਿੱਚ ਟੈਸਟ ਕਰਵਾਉਣ ਦੀ ਵੀ ਸੁਵਿਧਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਦੇ ਲਈ ਬਕਾਇਦਾ ਇੱਕ ਲੈਬ ਬਣਾਈ ਗਈ ਹੈ ਲੈਬ ਦੇ ਵਿਚ ਬਲੱਡ ਟੈਸਟ ਦੇ ਨਾਲ ਸ਼ੂਗਰ ਅਤੇ ਹੋਰ ਮੁੱਢਲੇ ਟੈਸਟ ਬਿਲਕੁਲ ਮੁਫ਼ਤ ਵਿਚ ਕੀਤੇ ਜਾਣਗੇ।

ਕਿੰਨੇ ਡਾਕਟਰ ਅਤੇ ਕੀ ਸਮਾਂ: ਮੁਹੱਲਾ ਕਲੀਨਿਕ ਦੇ ਵਿਚ ਬਿਲਕੁਲ ਪੇਪਰਲੈੱਸ ਕੰਮ ਕੀਤਾ ਗਿਆ ਹੈ। ਇਸ ਸਬੰਧੀ ਮੁਹੱਲਾ ਕਲੀਨਿਕ ਲੁਧਿਆਣਾ ਦੇ ਇੰਚਾਰਜ ਨੇ ਦੱਸਿਆ ਕਿ ਮਰੀਜ਼ ਨੂੰ ਦਵਾਈ ਅਤੇ ਪ੍ਰਿਸਕ੍ਰਿਪਸ਼ਨ ਇਕੱਠੀ ਹੀ ਮਿਲੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸਾਰਾ ਡਾਟਾ ਆਨਲਾਈਨ ਰੱਖਿਆ ਜਾਵੇਗਾ ਅਤੇ ਜਦੋਂ ਉਹ ਠੀਕ ਹੋ ਜਾਵੇਗਾ ਤਾਂ ਇਸ ਸਬੰਧੀ ਆਨਲਾਈਨ ਹੀ ਉਸ ਸਬੰਧੀ ਅਪਡੇਟ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਸਵੇਰੇ ਅੱਠ ਵਜੇ ਤੋਂ ਓਪੀਡੀ ਸ਼ੁਰੂ ਹੋ ਜਾਵੇਗੀ ਸਰਦੀਆਂ ਦੇ ਵਿੱਚ ਸਮਾਂ ਨੋ ਵਜੇ ਤੋਂ ਸ਼ੁਰੂ ਹੋਵੇਗਾ। ਫਿਲਹਾਲ ਓਪੀਡੀ ਦੇ ਵਿੱਚ ਇਕ ਮੈਡੀਕਲ ਅਫਸਰ ਇਕ ਰਿਸੈਪਸ਼ਨਿਸਟ ਅਤੇ ਇਕ ਫਾਰਮਾਸਿਸਟ ਨੂੰ ਰੱਖਿਆ ਗਿਆ ਹੈ

Leave a Reply

Your email address will not be published.

Back to top button