
2022 ਬੈਚ ਦੇ IAS ਕਾਡਰ ਦੀ ਸੂਚੀ ਵੀਰਵਾਰ ਨੂੰ ਜਾਰੀ ਕਰ ਦਿੱਤੀ ਗਈ ਹੈ ਜਿਸ ’ਚ ਪੰਜਾਬ ਨੂੰ ਪੰਜ ਅਧਿਕਾਰੀ ਮਿਲੇ ਹਨ। ਨਵੇਂ ਸਲੈਕਟ ਹੋਏ 179 IAS ਅਫਸਰਾਂ ਨੂੰ ਕੇਡਰ ਅਲਾਟ ਹੋਣ ਸਦਕਾ ਪੰਜਾਬ ਨੂੰ ਪੰਜ ਨਵੇਂ IAS ਅਫਸਰ ਮਿਲ ਗਏ ਹਨ।ਇਨ੍ਹਾਂ ’ਚ ਕ੍ਰਿਤਿਕਾ ਗੋਇਲ ਜੋ ਮੂਲ ਰੂਪ ਵਿਚ ਹਰਿਆਣਾ ਦੀ ਰਹਿਣ ਵਾਲੀ ਹੈ, ਅਦਿਤਿਆ ਸ਼ਰਮਾ ਚੰਡੀਗੜ੍ਹ ਦਾ ਰਹਿਣ ਵਾਲਾ ਹੈ, ਦਿੱਲੀ ਦੇ ਵਸਨੀਕ ਸੁਨੀਲ ਕੁਮਾਰ, ਪੰਜਾਬ ਦੀ ਹੀ ਰਹਿਣ ਵਾਲੀ ਸੋਨਮ ਤੇ ਰਾਜਸਥਾਨ ਦੇ ਰਾਕੇਸ਼ ਕੁਮਾਰ ਮੀਣਾ ਸ਼ਾਮਲ ਹਨ। ਇਹ ਪੰਜੋਂ ਅਫਸਰ ਪੰਜਾਬ ਨੂੰ ਮਿਲੇ ਹਨ।