ਜਲੰਧਰ , ਐਚ ਐਸ ਚਾਵਲਾ।
ਮਾਣਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ IPS ਪੁਲਿਸ ਕਮਿਸ਼ਨਰ ਜਲੰਧਰ ਅਤੇ ਮਾਣਯੋਗ ਸ਼੍ਰੀਮਤੀ ਵੱਤਸਲਾ ਗੁਪਤਾ IPS ਡਿਪਟੀ ਕਮਿਸ਼ਨਰ ਪੁਲਿਸ ਸਥਾਨਿਕ ਕਮ ਜਿਲ੍ਹਾ ਕਮਿਊਨਟੀ ਪੁਲਿਸ ਅਫਸਰ ਕਮਿਸ਼ਨਰੇਟ ਜਲੰਧਰ ਦੀਆਂ ਹਦਾਇਤਾਂ ਅਤੇ ਮਾਰਗਦਰਸ਼ਨ ਅਨੁਸਾਰ ਜ਼ਿਲ੍ਹਾ ਸਾਂਝ ਕੇਂਦਰ ਅਤੇ ਜਿਲ੍ਹਾ ਮਹਿਲਾ ਹੈਲਪ ਡੈਸਕ ਵਲੋਂ HMV , College Jalandhar ਦੇ ਪ੍ਰਿੰਸੀਪਲ ਡਾਕਟਰ ਮਿਸਜ ਅਜੇ ਸ਼ਰੀਨ ਦੇ ਸਹਿਯੋਗ ਨਾਲ ਨਸ਼ਿਆ ਦੇ ਸਬੰਧ ਵਿੱਚ ਇੱਕ ਜਾਗਰੂਕਤਾ ਕੈਂਪ Institute ਵਿਖੇ ਆਯੋਜਿਤ ਕੀਤਾ ਗਿਆ।
ਇਸ ਸੈਮੀਨਾਰ ਵਿੱਚ ਸ੍ਰੀ ਦਮਨਵੀਰ ਸਿੰਘ PPS ACP North ਬਤੋਰ ਮੁੱਖ ਮਹਿਮਾਨ ਤੋਰ ਤੇ ਪੁੱਜੇ । ਸ੍ਰੀ ਦਮਨਵੀਰ ਸਿੰਘ PPS ACP North ਨੇ ਵਿਦਿਆਰਥੀਆ ਨੂੰ PPT ਦਿਖਾ ਕੇ ਨਸ਼ਿਆਂ ਦੇ ਆਦੀ ਹੋਣ ਦੇ ਕਾਰਨਾਂ ਸਬੰਧੀ ਜਾਗਰੂਕ ਕੀਤਾ, ਨਸ਼ਾ ਲੈਣ ਦੇ ਨੁਕਸਾਨ ਸਬੰਧੀ ਦਸਿਆ ਅਤੇ ਨਸ਼ਿਆਂ ਤੋ ਛੁਟਕਾਰਾ ਪਾਉਣ ਸਬੰਧੀ ਪ੍ਰੇਰਿਤ ਕੀਤਾ। ਇਸਤੋਂ ਇਲਾਵਾ ਇੰਸਪੈਕਟਰ ਗੁਰਦੀਪ ਲਾਲ ਇੰਚਾਰਜ ਜਿਲਾ ਸਾਂਝ ਕੇਂਦਰ ਵਲੋਂ ਟ੍ਰੈਫਿਕ ਦੇ ਨਿਯਮਾ ਬਾਰੇ ਜਾਣਕਾਰੀ ਦਿੱਤੀ ਜਿਵੇ ਕਿ ਦੱਸਿਆ ਕਿ ਲਾਲ ਬੱਤੀ ਹੋਣ ਤੇ ਨਾ ਰੁਕਣਾ, ਹੈਲਮੈਂਟ ਦਾ ਨਾ ਪਾਉਣਾ, ਓਵਰ ਸਪੀਡ ਵਾਹਨ ਚਲਾਉਣਾ, ਗੱਡੀ ਚਲਾਉਣ ਸਮੇ ਸੀਟ ਬੈਲਟ ਨੂੰ ਨਾ ਲਾਉਣਾ, ਵਾਹਣ ਚਲਾਉਦੇ ਸਮੇ ਮੋਬਾਇਲ ਫੌਨ ਦੀ ਵਰਤੋ ਕਰਨਾ, ਸ਼ਰਾਬ ਪੀ ਕੇ ਵਾਹਨ ਚਲਾਉਣਾ ਆਦਿ ਐਕਸੀਡੈਂਟ ਦਾ ਕਾਰਨ ਬਣਦੇ ਹਨ। ਜੇਕਰ ਟ੍ਰੈਫਿਕ ਨਿਯਮਾ ਦੀ ਪਾਲਣਾ ਕੀਤੀ ਜਾਵੇ ਤੇ ਅਸੀ ਦੁਰਘਟਨਾ ਤੋ ਬੱਚ ਸਕਦੇ ਹਾ। ਇਸਦੇ ਨਾਲ ਹੀ ਨਸ਼ਿਆ ਦੇ ਬੁਰੇ ਪ੍ਰਭਾਵਾ ਬਾਰੇ ਵੀ ਜਾਗਰੂਕ ਕੀਤਾ ।
ਇਸ ਮੋਕੇ ਤੇ ਐਨ.ਜੀ .ਓ. ਦਿਵਿਆ ਦ੍ਰਿਸਟੀ ਤੋ ਸ੍ਰੀਮਤੀ ਪ੍ਰਵੀਨ ਅਬਰੋਲ ਵਲੋ ਵੀ ਮੌਲਿਕ ਅਧਿਕਾਰਾਂ ਸਬੰਧੀ ਬਚਿਆ ਨੂੰ ਦੱਸਿਆ। ਇਸ ਤੋ ਇਲਾਵਾ ਵਿਦਿਆਰਥੀਆ ਨੂੰ ਸਾਈਬਰ ਅਪਰਾਧ ਦੇ ਖਿਲਾਫ ਹੈਲਪ ਲਾਈਨ ਨੰਬਰ 1930 ਬਾਰੇ,RBI ਦੀ ਵੈਬ ਸਾਈਟ ਸੁਚੇਤ ਬਾਰੇ,OTP ਨੂੰ ਕਿਸੇ ਨਾਲ ਸਾਂਝਾ ਨਾ ਕਰਨ ਬਾਰੇ, ਸ਼ੋਸ਼ਲ ਮੀਡੀਆ ਤੇ ਆਪਣੀ ਪਰਸਨਲ ਜਾਣਕਾਰੀ ਸਾਂਝਾ ਨਾ ਕਰਨ ਬਾਰੇ ਅਤੇ ਐਮਰਜੈਂਸੀ ਵਿੱਚ ਪੁਲਿਸ ਹੈਲਪ ਲਾਈਨ ਨੰਬਰ 112 ਤੇ ਮਹਿਲਾਵਾਂ ਲਈ ਐਮਰਜੈਂਸੀ ਵਿੱਚ ਸ਼ਕਤੀ ਐਪ ਬਾਰੇ ਤੇ ਪੁਲਿਸ ਹੈਲਪ ਲਾਈਨ ਨੰਬਰ 181/1091 ਬਾਰੇ ਜਾਗਰੂਕ ਕੀਤਾ। ਇਸ ਤੋਂ ਇਲਾਵਾ Know Your Police Saanjh App ਬਾਰੇ ਤੇ ਆਨਲਾਈਨ ਸਾਂਝ ਸੇਵਾਵਾਂ ਅਪਲਾਈ ਕਰਨ ਲਈ PPSAANJH App ਅਤੇ PPSAANJH.IN ਵੈਬਸਾਈਟ ਬਾਰੇ ਜਾਣੂ ਕਰਵਾਇਆ ਗਿਆ। ਇਸ ਤੋ ਇਲਾਵਾ ਸਾਂਝ ਕੇਂਦਰਾ ਵਲੋ ਦਿੱਤੀਆ ਜਾ ਰਹੀਆ ਸੇਵਾਵਾ ਬਾਰੇ ਅਤੇ ਪੰਜਾਬ ਪੁਲਿਸ ਮਹਿਲਾ ਮਿੱਤਰ ਹੈਲਪ ਡੈਸਕ ਦੇ ਕੰਮ ਬਾਰੇ ਵੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਤੇ ਇੰਸਪੈਕਟਰ ਸੰਜੀਵ ਕੁਮਾਰ, ਸ਼੍ਰੀ ਰਾਜ ਕੁਮਾਰ ਸਾਕੀ ਪੰਜਾਬ ਪੁਲਿਸ ਮੀਡੀਆ ਪ੍ਰਮੋਸ਼ਨ ਇੰਚਾਰਜ ਅਤੇ ਡਾਕਟਰ ਪ੍ਰਤੀਮਾ ਅਤੇ ਹੋਰ ਪ੍ਰੋਫੈਸਰ ਵੀ ਮੌਜੂਦ ਸਨ। ਇਸ ਤੋ ਇਲਾਵਾ Institute ਦੇ ਸਟਾਫ ਅਤੇ ਵਿਦਿਆਰਥੀ ਵੀ ਮੌਜੂਦ ਸਨ।ਪ੍ਰਿੰਸੀਪਲ ਸਾਹਿਬ ਨੇ ਸ੍ਰੀ ਦਮਨਵੀਰ ਸਿੰਘ ਪੀ.ਪੀ.ਐਸ ਏ.ਸੀ.ਪੀ ਨੋਰਥ ਦਾ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਕਮਿਊਨਿਟੀ ਪੁਲਸਿੰਗ ਪੰਜਾਬ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਸੈਮੀਨਾਰ ਸਮੇਂ-ਸਮੇਂ ਸਿਰ ਲਗਦੇ ਰਹਿਣੇ ਚਾਹੀਦੇ ਹਨ ਤਾ ਜੋ ਪਬਲਿਕ ਵਿੱਚ ਜਾਗਰੂਕਤਾ ਪੈਦਾ ਹੋ ਸਕੇ।