Punjab

ਨਸ਼ੇ ‘ਚ ਟੱਲੀ ਛੋਟੇ ਥਾਣੇਦਾਰ ਦੀ VIDEO ਆਈ ਸਾਹਮਣੇ, ਮੱਚਿਆ ਹੜ੍ਹਕਮ

ਪੁਲਿਸ ਮੁਲਾਜ਼ਮਾਂ ਦੇ ਮਨਾਂ ਵਿੱਚੋਂ ਕਾਨੂੰਨ, ਅਫ਼ਸਰ ਜਾਂ ਸਰਕਾਰ ਦਾ ਡਰ ਉੱਡ ਗਿਆ ਹੈ। ਵੀਰਵਾਰ ਨੂੰ ਸ਼ਰਾਬ ਦੇ ਨਸ਼ੇ ‘ਚ ਇੱਕ ਏਐੱਸਆਈ ਨੇ ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਹੰਗਾਮਾ ਕੀਤਾ।

ਜਦੋਂ ਪੁਲੀਸ ਮੁਲਾਜ਼ਮ ਨੇ ਏਐਸਆਈ ਨੂੰ ਹੰਗਾਮਾ ਕਰਨ ਤੋਂ ਰੋਕਿਆ ਤਾਂ ਉਸ ਨੇ ਲੋਕਾਂ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤੀ। ਸਥਿਤੀ ਵਿਗੜਦੀ ਦੇਖ ਕੇ ਲੋਕ ਉਸ ਨੂੰ ਆਟੋ ਵਿਚ ਲੱਦ ਕੇ ਥਾਣਾ ਡਵੀਜ਼ਨ ਵਿਚ ਲੈ ਗਏ। ਜਦੋਂ ਲੋਕਾਂ ਨੇ ਨਸ਼ੇ ‘ਚ ਧੁੱਤ ਪੁਲਸ ਮੁਲਾਜ਼ਮ ਦੀ ਪਛਾਣ ਕਰਨ ਲਈ ਉਸ ਦੀ ਨੇਮ ਪਲੇਟ ਦੇਖੀ ਤਾਂ ਉਹ ਵੀ ਨਹੀਂ ਲੱਗੀ ਹੋਈ ਸੀ।

ਲੋਕਾਂ ਨੇ ਉਸ ਨੂੰ ਪੁੱਛਿਆ ਕਿ ਤੇਰੀ ਨੇਮ ਪਲੇਟ ਕਿੱਥੇ ਹੈ ਤਾਂ ਜੋ ਪਤਾ ਲੱਗ ਸਕੇ ਕਿ ਤੇਰਾ ਨਾਮ ਕੀ ਹੈ ਤਾਂ ਪੁਲਿਸ ਮੁਲਾਜ਼ਮ ਕਹਿਣ ਲੱਗਿਆ ਕਿ ਉਸ ਦੀ ਨੇਮ ਪਲੇਟ ਦਿੱਲੀ ਏਅਰਪੋਰਟ ‘ਤੇ ਹੈ। ਜਦੋਂ ਉਸ ਤੋਂ ਉਸ ਦਾ ਬੈਲਟ ਨੰਬਰ ਪੁੱਛਿਆ ਗਿਆ ਤਾਂ ਉਹ ਕਹਿਣ ਲੱਗਾ ਕਿ ਡੀਜੀਪੀ ਵੀ ਉਸ ਦੀ ਬੈਲਟ ਦਾ ਨੰਬਰ ਨਹੀਂ ਪੁੱਛ ਸਕਦਾ।

ਦੱਸ ਦੇਈਏ ਕਿ ਹਸਪਤਾਲ ਆਏ ਇੱਕ ਮਰੀਜ਼ ਨੂੰ ਨਸ਼ੇ ਵਿੱਚ ਧੁੱਤ ਇਸ ਪੁਲਿਸ ਮੁਲਾਜ਼ਮ ਨੇ ਰੋਕ ਲਿਆ। ਮਰੀਜ਼ ਨੇ ਦੱਸਿਆ ਕਿ ਪੁਲੀਸ ਮੁਲਾਜ਼ਮ ਉਸ ਨੂੰ ਘੰਟਾ ਘੱਟ ਜਾਣ ਲਈ ਕਹਿ ਰਹੇ ਹਨ ਪਰ ਉਸ ਨੇ ਕਿਸੇ ਜ਼ਰੂਰੀ ਕੰਮ ਲਈ ਜਾਣਾ ਸੀ।

ਨਸ਼ੇ ਦੀ ਹਾਲਤ ‘ਚ ਇਹ ਪੁਲਸ ਮੁਲਾਜ਼ਮ ਇਲਾਜ ਲਈ ਆਏ ਨੌਜਵਾਨ ਦਾ ਲਾਇਸੈਂਸ ਮੰਗਣ ਲੱਗਾ ਅਤੇ ਉਸ ਦੇ ਵਾਹਨ ਦੇ ਕਾਗਜ਼ਾਤ ਚੈੱਕ ਕਰਵਾਉਣ ਲਈ ਕਹਿਣ ਲੱਗਾ। ਜਦੋਂ ਇਸ ਪੁਲੀਸ ਮੁਲਾਜ਼ਮ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ ਤਾਂ ਉਹ ਪੱਤਰਕਾਰਾਂ ਨਾਲ ਉਲਝਦਾ ਰਿਹਾ ਅਤੇ ਉਥੇ ਵੀ ਉਨ੍ਹਾਂ ਨਾਲ ਗਾਲੀ-ਗਲੋਚ ਕਰਦਾ ਰਿਹਾ।

Leave a Reply

Your email address will not be published.

Back to top button