
ਪੰਜਾਬ ਵਿੱਚ ਨਸ਼ੇ ਨੇ ਕਿਸ ਹੱਦ ਤੱਕ ਨੌਜਵਾਨਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ, ਇਸ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਇਸ ਵਾਇਰਲ ਵੀਡੀਓ ‘ਚ ਇਕ ਨੌਜਵਾਨ ਕੁੜੀ ਨਸ਼ੇ ਦਾ ਟੀਕਾ ਲਗਾ ਕੇ ਇੰਨੀ ਬੇਵੱਸ ਹੋ ਗਈ ਕਿ ਉਹ ਆਪਣੇ ਪੈਰਾਂ ‘ਤੇ ਖੜ੍ਹੀ ਵੀ ਨਹੀਂ ਹੋ ਸਕੀ।
ਦੱਸਿਆ ਜਾ ਰਿਹਾ ਹੈ ਕਿ ਵੀਡੀਓ ਅੰਮ੍ਰਿਤਸਰ ‘ਚ ਨਸ਼ਿਆਂ ਲਈ ਬਦਨਾਮ ਮਕਬੂਲਪੁਰਾ ਇਲਾਕੇ ਦੀ ਹੈ। ਇਹ ਵੀਡੀਓ ਕਿਸੇ ਮਰਦ ਦੀ ਨਹੀਂ ਸਗੋਂ ਔਰਤ ਦੀ ਹੈ। ਵੀਡੀਓ ‘ਚ ਹੱਥਾਂ ‘ਚ ਚੂੜਾ ਪਾਈ ਇਕ ਮੁਟਿਆਰ ਨਸ਼ੇ ਦਾ ਟੀਕਾ ਲਾਉਣ ਤੋਂ ਬਾਅਦ ਸਿੱਧੀ ਖੜ੍ਹੀ ਵੀ ਨਹੀਂ ਹੋ ਸਕਦੀ।