
ਜਲੰਧਰ, ਐਚ ਐਸ ਚਾਵਲਾ।
ਸ. ਗੁਰਸ਼ਰਨ ਸਿੰਘ ਸੰਧੂ IPS ਪੁਲਿਸ ਕਮਿਸ਼ਨਰ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ACP ਬਬਨਦੀਪ ਸਿੰਘ PPS ਸਬ ਡਵੀਜਨ ਨੰਬਰ -5 ਜਲੰਧਰ ਕੈਂਟ ਅਤੇ ਮੁੱਖ ਅਫਸਰ ਅਜਾਇਬ ਸਿੰਘ ਥਾਣਾ ਸਦਰ ਦੀ ਨਿਗਰਾਨੀ ਹੇਠ ASI ਵਿਕਟਰ ਮਸੀਹ ਇੰਚਾਰਜ ਚੋਕੀ ਜਲੰਧਰ ਹਾਈਟਸ ਨੇ ਨਸ਼ੇ ਕਰਨ ਵਾਲਿਆਂ ਨੌਜਵਾਨਾਂ ਜਿਨਾ ਦੇ ਨਾਮ ਰਵੀਪਾਲ ਉਰਫ ਰਵੀ ਪੁੱਤਰ ਦੇਬ ਰਾਜ , ਪਰਮਿੰਦਰ ਉਰਫ ਬਾਦਲ ਪੁੱਤਰ ਮਦਨ ਲਾਲ , ਹੈਪੀ ਉਰਫ ਲਾਖਾ ਪੁੱਤਰ ਮਦਨ ਲਾਲ ਵਾਸੀਆਨ ਪਿੰਡ ਕਾਦੀਆਵਾਲੀ ਥਾਣਾ ਸਦਰ ਜਲੰਧਰ ਜੋ ਨਸ਼ੇ ਦੇ ਦਲਦਲ ਵਿੱਚ ਫਸ ਚੁਕੇ ਹਨ ਨੂੰ ਪਿੰਡ ਦੇ ਮੋਹਤਵਰ ਵਿਅਕਤੀਆਂ ਦੇ ਸਹਿਯੋਗ ਨਾਲ ਨਸ਼ਾ ਛਡਾਊ ਕੇਂਦਰ ਬੋਲਸਟਰ ਡੀ ਅਡੈਕਸ਼ਨ ਅਤੇ ਟਰੀਟਮੈਂਟ ਸੈਂਟਰ ਖੁਰਲਾ ਕਿੰਗਰਾ ਜਲੰਧਰ ‘ਚ ਭੇਜਿਆ ਗਿਆ ਹੈ।
ACP ਬਬਨਦੀਪ ਸਿੰਘ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੋ ਨੋਜਵਾਨ ਨਸ਼ੇ ਦੇ ਦਲਦਲ ਵਿੱਚ ਫਸ ਚੁਕੇ ਹਨ, ਉਹਨਾ ਬਾਰੇ ਪਿੰਡ ਦੇ ਸਮੂਹ ਨਿਵਾਸੀ ਅਤੇ ਪੰਤਵੰਤੇ ਵਿਅਕਤੀ ਨਸ਼ਾ ਛਡਾਉਣ ਲਈ ਪੁਲਿਸ ਨੂੰ ਵੱਧ ਤੋ ਵੱਧ ਸਹਿਯੋਗ ਦੇਣ ਤਾਂ ਜੋ ਨਸ਼ਾ ਜੜ ਤੋਂ ਖਤਮ ਕਰ ਸਕੀਏ। ਇਸ ਸਬੰਧੀ ਪਿੰਡ ਕਾਦੀਆਵਾਲੀ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ACP ਬਬਨਦੀਪ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ।