
ਪੁਲਿਸ ਸਟੇਸ਼ਨ ਕੱਚਾ-ਪੱਕਾ ਨੇੜੇ ਇਕ ਕਾਰ ਨਹਿਰ ‘ਚ ਡਿੱਗ ਗਈ ਜਿਸ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੋਵਾਂ ਦੀ ਪਛਾਣ ਰਣਜੋਧ ਸਿੰਘ ਪਟਵਾਰੀ ਪਿੰਡ ਨਾਰਲੀ ਅਤੇ ਹਰਜਿੰਦਰ ਸਿੰਘ ਪਟਵਾਰੀ ਭਿੱਖੀਵਿੰਡ ਵਜੋਂ ਹੋਈ ਹੈ। ਹਾਦਸਾ ਬੀਤੀ ਰਾਤ ਹੋਇਆ। ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਆਪਣੀ ਗੱਡੀ ‘ਤੇ ਹਰੀਕੇ ਤੋਂ ਪਿੰਡ ਵਾਪਸ ਆ ਰਹੇ ਸੀ। ਜਦੋਂ ਉਹ ਕੱਚਾਪੱਕਾ ਨਹਿਰ ਨੇੜੇ ਪੁੱਜੇ ਤਾਂ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਉਹ ਪਾਣੀ ‘ਚ ਜਾ ਡਿੱਗੀ।