
ਕਪੂਰਥਲਾ ਦੇ ਨਾਇਬ ਤਹਿਸੀਲਦਾਰ ਦੇ ਰੀਡਰ ਹਰਪ੍ਰੀਤ ਸਿੰਘ ਆਪਣੇ ਦਫ਼ਤਰ ਵਿੱਚ ਆਪਣੇ ਨਿੱਜੀ ਕਰਿੰਦੇ ਰਾਹੀਂ ਕੰਮ ਕਰਵਾਉਂਦਾ ਪਾਇਆ ਗਿਆ ਹੈ।
ਪਤਾ ਲੱਗਾ ਹੈ ਕਿ ਸਰਕਾਰੀ ਦਫਤਰਾਂ ਦੀ ਅਚਨਚੇਤ ਜਾਂਚ ਕਰਵਾਉਣ ਦੀ ਮੁਹਿੰਮ ਤਹਿਤ ਅੱਜ ਕਪੂਰਥਲਾ ਦੇ ਨਾਇਬ ਤਹਿਸੀਲਦਾਰ ਦਾ ਰੀਡਰ ਹਰਪ੍ਰੀਤ ਸਿੰਘ ਆਪਣੇ ਦਫ਼ਤਰ ਵਿੱਚ ਆਪਣੇ ਨਿੱਜੀ ਕਰਿੰਦੇ ਰਾਹੀਂ ਕੰਮ ਕਰਵਾਉਂਦਾ ਪਾਇਆ ਗਿਆ ।
ਭਰੋਸੇਯੋਗ ਸੂਤਰਾਂ ਮੁਤਾਬਕ ਪ੍ਰਸ਼ਾਸ਼ਨ ਨੂੰ ਇਸ ਸਬੰਧੀ ਸ਼ਿਕਾਇਤ ਮਿਲੀ ਸੀ , ਕਿ ਨਾਇਬ ਤਹਿਸੀਲਦਾਰ ਕਪੂਰਥਲਾ ਦੇ ਦਫ਼ਤਰ ਵਿਖੇ ਰੀਡਰ ਵਲੋਂ ਨਿੱਜੀ ਕਰਿੰਦੇ ਰਾਹੀਂ ਦਫ਼ਤਰ ਵਿੱਚ ਕੰਮ ਕਰਵਾਇਆ ਜਾ ਰਿਹਾ ਹੈ, ਜਿਸ ਤੇ ਕਪੂਰਥਲਾ ਦੇ ਐਸ ਡੀ ਐਮ ਲਾਲ ਕੁਮਾਰ ਵਿਸ਼ਵਾਸ ਵੱਲੋਂ ਅਚਨਚੇਤ ਜਾਂਚ ਕੀਤੀ ਗਈ।
ਜਾਣਕਾਰੀ ਮਿਲੀ ਹੈ ਕਿ ਜਾਂਚ ਦੌਰਾਨ ਇਹ ਦੋਸ਼ ਸਹੀ ਪਾਏ ਗਏ ਤੇ ਸ਼ਿਕਾਇਤ ਕਰਤਾ ਵੱਲੋਂ ਮੌਕੇ ਦੀ ਵੀਡੀਓ ਵੀ ਬਣਾਈ ਗਈ ਹੈ, ਜੋ ਕਿ ਉੱਚ ਅਧਿਕਾਰੀਆਂ ਕੋਲ ਪਹੁੰਚ ਚੁੱਕੀ ਹੈ।