
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਕੁਲਦੀਪ ਮਾਣਕ ਦੇ ਦੋਹਤੇ ਹਸਨ ਮਾਣਕ ਊਰਫ ਮਾਣਕ ਖਾਨ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹਸਨ ਮਾਣਕ ਵੱਲੋਂ ਦੂਜਾ ਵਿਆਹ ਕਰਵਾ ਲੈਣ ਦੀ ਚਰਚਾ ਹੈ। ਇਸੇ ਚਰਚਾ ਵਿਚਾਲੇ ਅੱਜ ਬੰਗਾ ਵਿਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਆ ਜਿੱਥੇ ਖੁਦ ਨੂੰ ਹਸਨ ਮਾਣਕ ਦੀ ਪਹਿਲੀ ਪਤਨੀ ਦੱਸ ਰਹੀ ਮਨਦੀਪ ਕੌਰ ਨਾਮ ਦੀ ਔਰਤ ਵੱਲੋਂ ਹਸਨ ਮਾਣਕ ‘ਤੇ ਦੂਜਾ ਵਿਆਹ ਕਰਵਾਉਣ ਦਾ ਇਲਜ਼ਾਮ ਲਗਾ ਦਿੱਤਾ ਗਿਆ। ਹਸਨ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਨੂੰ ਤਲਾਕ ਦਿੱਤੇ ਬਿਨਾਂ ਹੀ ਹਸਨ ਨੇ ਦੂਜਾ ਵਿਆਹ ਕਰਵਾ ਲਿਆ ਹੈ। ਜਦੋਂਕਿ ਹਸਨ ਨੇ ਅਜਿਹੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ।
ਮਨਦੀਪ ਕੌਰ ਨੇ ਦੱਸਿਆ ਕਿ ਮੇਰੇ ਪਤੀ ਹਸਨ ਮਾਣਕ ਨੇ ਮੇਰੇ ਨਾਲ ਕੁੱਟਮਾਰ ਕਰਕੇ ਮੈਨੂੰ ਘਰ ਦੇ ਅੰਦਰ ਬੰਦ ਕਰ ਦਿੱਤਾ ਅਤੇ ਮੇਰੀ ਮਰਜ਼ੀ ਦੇ ਖਿਲਾਫ ਦੂਜਾ ਵਿਆਹ ਕਰਵਾਉਣ ਲਈ ਬੰਗਾ ਦੇ ਇਕ ਪੈਲਸ ਵਿਚ ਪਹੁੰਚ ਗਿਆ ਜਿਥੇ ਹਸਨ ਨੇ ਵਿਦੇਸ਼ੀ ਲੜਕੀ ਨਾਲ ਵਿਆਹ ਕਰਵਾਇਆ। ਬਕਾਇਦਾ ਬੰਗਾ ਦੇ ਹੀ ਇਕ ਗੁਰੂ ਘਰ ਦੇ ਅੰਦਰ ਆਨੰਦ ਕਾਰਜ ਵੀ ਹੋਏ। ਜਦੋਂਕਿ ਹਸਨ ਨਾਲ ਮੇਰਾ ਵਿਆਹ ਜੁਲਾਈ 2022 ਨੂੰ ਨਿਕਾਹ ਹੋਇਆ ਸੀ। ਹੁਣ ਹਸਨ ਨਾ ਸਿਰਫ ਮੇਰੀ ਕੁੱਟਮਾਰ ਕਰਦਾ ਹੈ