IndiaWorld

ਨਾ ਪਾਸਪੋਰਟ ਨਾ ਵੀਜ਼ਾ ਤੇ ਔਰਤ ਪਹੁੰਚ ਗਈ ਅਮਰੀਕਾ, ਏਅਰਲਾਈਨ ਕੰਪਨੀ ਨੇ ਮੰਗੀ ਮਾਫੀ

ਅਮਰੀਕਾ ਵਿਚ ਡੋਮੈਸਟਿਕ ਟ੍ਰੈਵਲਿੰਗ ਦੌਰਾਨ ਇਕ ਮਹਿਲਾ ਨਾਲ ਅਜੀਬ ਘਟਨਾ ਵਾਪਰੀ। ਮਹਿਲਾ ਇਕ ਏਅਰਲਾਈਨ ਕੰਪਨੀ ਦੀ ਗਲਤੀ ਦੀ ਵਜ੍ਹਾ ਨਾਲ ਡੋਮੈਸਟਿਕ ਯਾਤਰਾ ਵਿਚ ਵਿਦੇਸ਼ ਪਹੁੰਚ ਗਈ। ਹੈਰਾਨੀ ਤਾਂ ਉਦੋਂ ਹੋਈ ਜਦੋਂ ਮਹਿਲਾ ਏਅਰਪੋਰਟ ‘ਤੇ ਉਤਰੀ ਤਾਂ ਉਸ ਕੋਲ ਨਾ ਪਾਸਪੋਰਟ ਤੇ ਨਾ ਹੀ ਵੀਜ਼ਾ ਸੀ।

ਏਲਿਸ ਹੇਬਰਡ ਨਾਂ ਦੀ ਮਹਿਲਾ ਨੇ ਅਮਰੀਕੀ ਏਅਰਲਾਈਨ ਕੰਪਨੀ ਫਰੰਟੀਅਰ ਤੋਂ ਉਡਾਣ ਭਰੀ ਸੀ। ਉਸ ਨੇ ਨਿਊ ਜਰਸੀ ਤੋਂ ਫਰੋਲਿਡਾ ਦੇ ਲਈ ਟਿਕਟ ਲਿਆ ਸੀ ਪਰ ਗੜਬੜੀ ਕਾਰਨ ਉਹ ਦੂਜੀ ਫਲਾਈਟ ਵਿਚ ਬੈਠ ਗਈ ਤੇ ਕੈਰੇਬੀਅਨ ਕੰਟ੍ਰੀ ਜਮੈਕਾ ਪਹੁੰਚ ਗਈ।

ਏਲਿਸ ਨੂੰ ਜਾਣਾ ਸੀ ਫਲੋਰਿਡਾ ਪਰ ਚੇਕ ਇਨ ਦੌਰਾਨ ਏਅਰਲਾਈਨ ਮੁਲਾਜ਼ਮਾਂ ਨੇ ਧਿਆਨ ਨਹੀਂ ਦਿੱਤਾ ਤੇ ਮਹਿਲਾ ਇੰਟਰਨੈਸ਼ਨਲ ਫਲਾਈਟ ਵਿਚ ਬੈਠ ਗਈ। ਜਦੋਂ ਉਹ ਇਥੇ ਏਅਰਪੋਰਟ ‘ਤੇ ਉਤਰੀ ਤਾਂ ਉਨ੍ਹਾਂ ਨੂੰ ਭਣਕ ਵੀ ਨਹੀਂ ਲੱਗੀ ਸੀ ਕਿ ਉਹ ਵਿਦੇਸ਼ ਪਹੁੰਚ ਗਈ ਹੈ। ਜਦੋਂ ਸਕਿਓਰਿਟੀ ਜਾਂਚ ਹੋਈ ਤਾਂ ਉਸ ਦੇ ਨਾਲ-ਨਾਲ ਉਥੋਂ ਦੇ ਜਾਂਚ ਅਧਿਕਾਰੀ ਵੀ ਹੈਰਾਨ ਰਹਿ ਗਏ।

ਏਲਿਸ ਨੇ ਕਿਹਾ ਕਿ ਉੁਹ ਅਕਸਰ ਫਲਾਈਟ ਵਿਚ ਸਫਰ ਕਰਦੀ ਰਹਿੰਦੀ ਹੈ। ਉਸ ਦਿਨ ਵੀ ਫਲਾਈਟ ਵਿਚ ਬੈਠਣ ਲਈ ਗੇਟ ‘ਤੇ ਪਹੁੰਚੀ ਸੀ ਜਿਸ ਵਿਚ ‘PHL To JAX’ ਲਿਖਿਆ ਸੀ ਪਰ ਫਲਾਈਟ ‘ਤੇ ਚੜ੍ਹਨ ਤੋਂ ਪਹਿਲਾਂ ਉਹ ਬਾਥਰੂਮ ਚਲੀ ਗਈ। ਜਦੋਂ ਪਰਤੀ ਤਾਂ ਬੋਰਡਿੰਗ ਕੋਲ ਚੈੱਕ ਕਰ ਰਹੇ ਵਿਅਕਤੀ ਨੇ ਉਸ ਨੂੰ ਜਲਦੀ ਵਿਚ ਦੂਜੀ ਫਲਾਈਟ ਵਿਚ ਬਿਠਾ ਦਿੱਤਾ। ਏਲਿਸ ਨੇ ਦਾਅਵਾ ਕੀਤਾ ਕਿ ਐਂਟਰੀ ਗੇਟ ਚੇਂਜ ਹੋਣ ਕਾਰਨ ਉੁਹ ਫਲੋਰਿਡਾ ਦੇ ਜੈਕਸਨਵਿਲੇ ਦੀ ਬਜਾਏ ਜਮੈਕਾ ਪਹੁੰਚ ਗਈ।

Leave a Reply

Your email address will not be published.

Back to top button