ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਦੇ ਕੋਲ ਬੁਧਵਾਰ ਰਾਤ ਹੋਏ ਕਤਲ ਵਿਚ ਪੁਲਿਸ ਦੇ ਹੱਥ ਇੱਕ ਹੋਰ ਸੀਸੀਟੀਵੀ ਫੁਟਜ ਲੱਗਾ ਹੈ। ਜਿਸ ਵਿਚ ਮ੍ਰਿਤਕ ਹਰਮਨਜੀਤ ਸਿੰਘ ਦੇ ਨਾਲ ਮਹਿਲਾ ਨਜ਼ਰ ਆ ਰਹੀ ਹੈ। ਪੁਲਿਸ ਹੁਣ ਇਸ ਮਹਿਲਾ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ, ਤਾਕਿ ਝਗੜੇ ਦੇ ਕਾਰਨਾਂ ਦਾ ਪਤਾ ਚਲ ਸਕੇ। ਦੂਜੇ ਪਾਸੇ ਪੁਲਿਸ ਨੇ ਦੋ ਮੁਲਜ਼ਮ ਰਮਨਦੀਪ ਸਿੰਘ ਅਤੇ ਤਰੁਣਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ।
ਹੁਣ ਸਿਰਫ ਚਰਨਜੀਤ ਹੀ ਫਰਾਰ ਦੱਸਿਆ ਜਾ ਰਿਹਾ। ਦੱਸਦੇ ਚਲੀਏ ਕਿ ਨੌਜਵਾਨ ਅਤੇ ਨਿਹੰਗ ਸਿੰਘਾਂ ਵਿਚਾਲੇ ਖੂਨੀ ਝੜਪ ਹੋਈ ਅਤੇ ਨਿਹੰਗ ਸਿੰਘਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੂੰ ਵੱਢ ਦਿੱਤਾ ਸੀ। ਇਹ ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਸੀ। ਦੱਸਿਆ ਇਹ ਵੀ ਜਾ ਰਿਹਾ ਕਿ ਨੌਜਵਾਨ ਨਸ਼ਾ ਕਰਨ ‘ਤੇ ਨਿਹੰਗਾਂ ਦਾ ਨੌਜਵਾਨ ਨਾਲ ਝਗੜਾ ਹੋਇਆ। ਇਸ ਤੋਂ ਬਾਅਦ ਹੋਈ ਲੜਾਈ ਵਿਚ ਨਿਹੰਗਾਂ ਵਲੋਂ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ।