
ਅੰਮ੍ਰਿਤਸਰ-ਜਲੰਧਰ ਨੈਸ਼ਨਲ ਹਾਈਵੇ ’ਤੇ ਸਥਿਤ ਸੂਬੇ ਦੇ ਪ੍ਰਸਿੱਧ ਪਿੰਡ ਦਿਆਲਪੁਰ ਦੇ ਸੁੰਦਰੀਕਰਨ ਲਈ ਉਥੋਂ ਦੇ ਐੱਨਆਰਆਈਜ਼ ਵੀਰਾਂ ਨੇ ਦਿਲ ਖੋਲ੍ਹ ਕੇ ਕੰਮ ਕੀਤਾ ਹੈ। ਸਰਪੰਚ ਹਰਜਿੰਦਰ ਸਿੰਘ ਰਾਜਾ ਦੀ ਸੁਚੱਜੀ ਅਗਵਾਈ ਹੇਠ ਪੰਚਾਇਤ ਮੈਂਬਰਾਂ ਦੀ ਨਰੋਈ ਸੋਚ ਤੇ ਐੱਨਆਰਆਈਜ਼ ਦੇ ਸਹਿਯੋਗ ਸਦਕਾ ਦਿਆਲਪੁਰ ਦੋਆਬੇ ਦੇ ਆਧੁਨਿਕ ਸਹੂਲਤਾਂ ਨਾਲ ਲੈਸ ਪਿੰਡਾਂ ’ਚ ਸ਼ੁਮਾਰ ਕਰਨ ਲੱਗਾ ਹੈ।
ਦਿਆਲਪੁਰ ਦੇ ਪੰਚ ਦਲਵਿੰਦਰ ਦਿਆਲਪੁਰੀ, ਅਸ਼ਵਨੀ ਕੁਮਾਰ ਸੇਠ, ਸੰਤੋਖ ਸਿੰਘ ਖੱਖ, ਕਸ਼ਮੀਰੀ ਲਾਲ, ਨਿਰਮਲ ਸਿੰਘ, ਕਮਲਜੀਤ ਕੌਰ ਧੂਪੜ, ਸੁਰਜੀਤ ਕੌਰ ਧੂਪੜ, ਹਰਵਿੰਦਰ ਕੌਰ ਤੇ ਕਮਲੇਸ਼ ਤੋਂ ਇਲਾਵਾ ਬਲਾਕ ਸੰਮਤੀ ਮੈਂਬਰ ਨਿਰਮਲਾ ਨੇ ਸਰਪੰਚ ਹਰਜਿੰਦਰ ਸਿੰਘ ਰਾਜਾ ਦੇ ਮੋਢੇ ਨਾਲ ਮੋਢਾ ਜੋੜ ਕੇ ਐੱਨਆਰਆਈਜ਼ ਵੱਲੋਂ ਭੇਜੇ ਗਏ ਲੱਖਾਂ ਰੁਪਏ ਦੀ ਸੁਚੱਜੇ ਢੰਗ ਨਾਲ ਵਰਤੋਂ ਕਰ ਕੇ ਪਿੰਡ ਦੀ ਨੁਹਾਰ ਬਦਲਣ ’ਚ ਦਿਨ-ਰਾਤ ਇਕ ਕੀਤਾ ਹੋਇਆ ਹੈ