
ਜ਼ਿਲਾ ਲੁਧਿਆਣਾ ਦੀ ਮੁਸਲਿਮ ਕਲੋਨੀ ਸਥਿਤ ਇਕ ਨਿੱਜੀ ਸਕੂਲ ‘ਚ ਇੱਕ ਵਿਦਿਆਰਥੀ ‘ਤੇ ਥਰਡ ਡਿਗਰੀ ਟਾਰਚਰ ਕਰਨ ਦਾ ਸਮਾਚਾਰ ਹਾਸਿਲ ਹੋਇਆ ਹੈ। ਇਹ ਬੱਚਾ LKG ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ। ਇਸ ਬੱਚੇ ਉੱਤੇ ਆਪਣੇ ਜਮਾਤੀ ਨੂੰ ਪੈਨਸਿਲ ਨਾਲ ਮਾਰਨ ਦਾ ਦੋਸ਼ ਸੀ। ਸਕੂਲ ਦੇ ਪ੍ਰਿੰਸੀਪਲ ਨੇ ਐਲਕੇਜੀ ਵਿੱਚ ਪੜ੍ਹਦੇ ਇਸ ਬੱਚੇ ਨੂੰ ਕੁੱਟਣ ਦੇ ਲਈ ਦੋ ਹੋਰ ਵਿਦਿਆਰਥੀਆਂ ਦੀ ਮਦਦ ਲਈ, ਜਿਨ੍ਹਾਂ ਨੇ ਇਸ ਬੱਚੇ ਦੇ ਹੱਥ-ਪੈਰ ਫੜੇ ਅਤੇ ਫਿਰ ਪ੍ਰਿੰਸੀਪਲ ਦੇ ਇਸ ਬੱਚੇ ਨੂੰ ਡੰਡਿਆਂ ਦੇ ਨਾਲ ਕੁੱਟਿਆ। ਇਸ ਦੌਰਾਨ ਬੱਚਾ ਰਹਿਮ ਲਈ ਚੀਕਾਂ ਮਾਰਦਾ ਰਿਹਾ। ਪਰ ਪ੍ਰਿੰਸੀਪਲ ਉਸ ਨੂੰ ਕੁੱਟਦਾ ਰਿਹਾ।