ਫਰੀਦਕੋਟ ‘ਚ ਅੱਜ ਬਾਅਦ ਦੁਪਿਹਰ ਇਕ ਨਿੱਜੀ ਸਕੂਲ ਦੇ ਬੱਚਿਆ ਨੂੰ ਲਿਜਾ ਰਿਹਾ ਬੈਟਰੀ ਵਾਲਾ ਆਟੋ ਰਿਕਸ਼ਾ ਅਚਾਨਕ ਪਲਟ ਗਿਆ ਅਤੇ ਆਟੋ ਦੇ ਹੇਠਾਂ ਆਉਣ ਨਾਲ ਇਕ 4 ਸਾਲ ਦੀ ਬੱਚੀ ਬੁਰੀ ਤਰਾਂ ਜਖਮੀਂ ਹੋ ਗਈ ਹੈ।
ਇਸ ਨੂੰ ਸੀਅਰਸ ਹਾਲਤ ਵਿਚ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖਮੀ ਵਿਦਿਆਰਥਣ ਦੀ ਪਹਿਚਾਣ ਫਰੀਦਕੋਟ ਦੇ ਨਿੱਜੀ ਸਕੂਲ ਦੀ ਨਰਸਰੀ ਜਮਾਤ ਦੀ ਲੁਬਾਨੀਆਂ ਸ਼ਰਮਾਂ ਪੁੱਤਰੀ ਰਾਜੇਸ਼ ਸ਼ਰਮਾਂ ਵਜੋਂ ਹੋਈ ਹੈ। ਉਹ ਫਰੀਦਕੋਟ ਦੇ ਸ਼ਹੀਦ ਬਲਵਿੰਦਰ ਨਗਰ ਦੀ ਰਹਿਣ ਵਾਲੀ ਹੈ।
ਇਸ ਹਾਦਸੇ ਬਾਰੇ ਗੱਲਬਾਤ ਕਰਦਿਆਂ ਚਸ਼ਮਦੀਦਾਂ ਨੇ ਦੱਸਿਆ ਕਿ ਬੈਟਰੀ ਵਾਲਾ ਆਟੋ ਜਾ ਰਿਹਾ ਸੀ ਜੋ ਖੱਡੇ ਵਿਚ ਵੱਜਣ ਕਾਰਨ ਪਲਟ ਗਿਆ, ਜਿਸ ਵਿਚੋਂ ਛੋਟੇ ਛੋਟੇ ਸਕੂਲੀ ਬੱਚੇ ਡਿੱਗ ਪਏ ਜਿੰਨਾ ਵਿਚੋਂ ਇਕ ਬੱਚੀ ਨੂੰ ਕਾਫੀ ਸੱਟਾਂ ਲੱਗੀਆਂ। ਭਾਵੇਂ ਮੌਕੇ ਉੱਤੇ ਮੌਜੂਦ ਲੋਕਾਂ ਨੇ ਜਖਮੀਂ ਹਾਲਤ ਵਿਚ ਬੱਚਿਆ ਨੂੰ ਥੋੜੇ ਸਮੇਂ ਵਿਚ ਹੀ ਹਸਤਪਾਲ ਪਹੁੰਚਾ ਦਿੱਤਾ ਪਰ ਇਕ ਬੱਚੀ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ।