
ਨੈਸ਼ਨਲ ਹਾਈਵੇ ਉਪਰ ਪਤੰਗਾਂ ਲੁੱਟਦੇ ਹੋਏ ਬੱਚੇ ਅਚਾਨਕ ਕਾਰ ਦੇ ਅੱਗੇ ਆ ਗਏ ਤੇ ਬੱਚਿਆਂ ਨੂੰ ਬਚਾਉਂਦੇ ਹੋਏ ਕਾਰ ਸਵਾਰ ਨੇ ਬਰੇਕ ਲਗਾ ਦਿੱਤੀ, ਜਿਸ ਕਾਰਨ ਪਿੱਛੋਂ ਆ ਰਹੀ ਕਾਰ ਕੋਲੋਂ ਬਰੇਕ ਨਹੀਂ ਲੱਗੀ ਤੇ ਉਹ ਅਗਲੀ ਕਾਰ ਵਿਚ ਜਾ ਵੱਜੀ।
ਜਾਣਕਾਰੀ ਦਿੰਦੇ ਹੋਏ ਪਿੰਡ ਸਵਾਲ ਦੇ ਰਹਿਣ ਵਾਲੇ ਦਲਜੀਤ ਸਿੰਘ ਨੇ ਦੱਸਿਆ ਕਿ ਮੈਂ ਧਾਲੀਵਾਲ ਨੂੰ ਜਾ ਰਿਹਾ ਸੀ ਤਾਂ ਰਸਤੇ ਵਿਚ ਅਚਾਨਕ ਪਤੰਗਾਂ ਲੁੱਟਦੇ ਬੱਚੇ ਸੜਕ ਵਿਚ ਆ ਗਏ ਤੇ ਉਨ੍ਹਾਂ ਨੇ ਬੱਚਿਆਂ ਨੂੰ ਬਚਾਉਂਦੇ ਹੋਏ ਬਰੇਕ ਲਗਾ ਦਿੱਤੀ।