India
ਪਟਾਖਾ ਫੈਕਟਰੀ ‘ਚ ਲੱਗੀ ਅੱਗ, 12 ਦੀ ਮੌਤ, 200 ਤੋਂ ਵੱਧ ਜ਼ਖ਼ਮੀ
Fire broke out in firecracker factory, 12 dead, more than 200 injured

ਮੱਧ ਪ੍ਰਦੇਸ਼ ਦੇ ਹਰਦਾ ਕਸਬੇ ਵਿੱਚ ਸਥਿਤ ਪਟਾਖਾ ਫੈਕਟਰੀ ਵਿੱਚ ਧਮਾਕਾ ਹੋਣ ਦੀ ਖ਼ਬਰ ਨਾਲ ਪੂਰਾ ਸ਼ਹਿਰ ਹਿਲ ਗਿਆ। ਉੱਥੇ ਹੀ ਇਸ ਧਮਾਕੇ ਵਿੱਚ 12 ਲੋਕਾਂ ਦੀ ਮੌਤ ਅਤੇ ਫੈਕਟਰੀ ਵਿੱਚ ਮੌਜੂਦ 200 ਤੋਂ ਵੱਧ ਕਰਮਚਾਰੀ ਜ਼ਖਮੀ ਹੋ ਗਏ ਹਨ। ਧਮਾਕੇ ਕਾਰਨ ਫੈਕਟਰੀ ਦੇ ਨੇੜੇ ਬਣੇ ਕਰੀਬ 60 ਘਰ ਵੀ ਤਬਾਹ ਹੋ ਗਏ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਵੀਡੀਓਜ਼ ਨੇ ਫੈਕਟਰੀ ਦੇ ਨੇੜੇ ਹਫੜਾ-ਦਫੜੀ ਵਾਲੇ ਦ੍ਰਿਸ਼ ਨੂੰ ਕੈਪਚਰ ਕੀਤਾ, ਜਿਸ ਵਿਚ ਅੱਗ ਦੀਆਂ ਲਪਟਾਂ ਅਤੇ ਧਮਾਕਾ ਹੁੰਦਾ ਦਿਖਾਇਆ ਗਿਆ ਹੈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਭੱਜਦੇ ਨਜ਼ਰ ਆ ਰਹੇ ਹਨ।
ਹਰਦਾ ਦੇ ਕੁਲੈਕਟਰ ਰਿਸ਼ੀ ਗਰਗ ਨੇ ਇਸ ਦੁਖਦਾਈ ਘਟਨਾ ਦੀ ਪੁਸ਼ਟੀ ਕਰਦਿਆਂ ਹੋਇਆਂ ਕਿਹਾ ਕਿ ਬਚਾਅ ਕਾਰਜ ਜਾਰੀ ਹਨ, ਜ਼ਖਮੀਆਂ ਦਾ ਜ਼ਿਲ੍ਹਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ ਅਤੇ ਗੰਭੀਰ ਹਾਲਤ ‘ਚ ਲੋਕਾਂ ਨੂੰ ਅਗਲੇ ਇਲਾਜ ਲਈ ਭੋਪਾਲ ਅਤੇ ਇੰਦੌਰ ‘ਚ ਤਬਦੀਲ ਕੀਤਾ ਜਾ ਰਿਹਾ ਹੈ।