Jalandhar

ਪਠਾਨਕੋਟ ਜੀਟੀ ਰੋਡ ‘ਤੇ ਦਰਦਨਾਕ ਸੜਕ ਹਾਦਸੇ ‘ਚ ਇੱਕ ਨੌਜਵਾਨ ਦੀ ਮੌਤ, 2 ਗੰਭੀਰ ਜ਼ਖ਼ਮੀ

ਪਠਾਨਕੋਟ ਜੀ ਟੀ ਰੋਡ ‘ਤੇ ਮਿਲਕ ਪਲਾਂਟ ਚੌਰਾਹੇ ਦੇ ਨਜ਼ਦੀਕ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਇੱਕ 15 ਸਾਲ ਦੀ ਕੁੜੀ ਅਤੇ ਇੱਕ 10 ਸਾਲ ਦਾ ਬੱਚਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਭਿਆਨਕ ਸੜਕ ਹਾਦਸੇ ਨੂੰ ਲੈ ਕੇ ਮਿਲੀ ਜਾਣਕਾਰੀ ਦੇ ਮੁਤਾਬਕ ਅਜੇਪਾਲ ਨਾਮ ਦਾ ਨੌਜਵਾਨ ਜੋ ਕਿ ਪਿੰਡ ਨਰਪੁਰ ਦਾ ਰਹਿਣ ਵਾਲਾ ਸੀ ਅਤੇ ਉਹ ਅਪਣੇ ਤਾਏ ਕੋਲ ਮਿਲਕ ਪਲਾਂਟ ਗੁਰਦਾਸਪੁਰ ਦੇ ਸਾਹਮਣੇ ਰਹਿੰਦਾ ਸੀ । ਉਹ ਅਪਣੀ ਚਚੇਰੀ ਭੈਣ ਜੈਸੀਕਾ ਅਤੇ ਭਰਾ ਕੁਲਵੰਤ ਨਾਲ ਸਕੂਟੀ ‘ਤੇ ਘਰੋਂ ਨਿਕਲਿਆ ਅਤੇ ਜਦੋਂ ਦੁਪਹਿਰ ਪੌਨੇ ਇੱਕ ਵਜੇ ਦੇ ਕਰੀਬ ਉਹ ਮਿਲਕ ਪਲਾਂਟ ਚੌਰਾਹੇ ਤੋਂ ਮੋੜ ਉੱਤੇ ਪਹੁੰਚੇ ਤਾਂ ਮੋੜ ਕੱਟਦੇ ਹੋਏ ਗੁਰਦਾਸਪੁਰ ਵਾਲੇ ਪਾਸਿਉਂ ਆ ਰਹੇ ਇੱਕ ਸਮਾਨ ਨਾਲ ਲੱਦੇ ਹੋਏ ਟਰੱਕ ਨਾਲ ਉਨ੍ਹਾਂ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ।

ਚਸ਼ਮਦੀਦਾਂ ਦੇ ਮੁਤਾਬਕ ਅਜੇਪਾਲ ਦੇ ਉਪਰੋਂ ਟਰੱਕ ਦਾ ਇੱਕ ਟਾਇਰ ਲੰਘ ਗਿਆ ਇਸ ਲਈ ਉਸ ਦਾ ਸਰੀਰ ਬੁਰੀ ਤਰ੍ਹਾਂ ਨਾਲ ਕੁਚਲਿਆ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਜੈਸੀਕਾ ਅਤੇ ਕੁਲਵੰਤ ਗੰਭੀਰ ਜ਼ਖ਼ਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਤੇ ਫਿਰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਦੂਜੇ ਪਾਸੇ ਇਸ ਹਾਦਸੇ ਤੋਂ ਬਾਅਦ ਟੱਰਕ ਡਰਾਈਵਰ ਮੌਕੇ ਤੋਂ ਤੁਰਤ ਫਰਾਰ ਹੋ ਗਿਆ

Leave a Reply

Your email address will not be published.

Back to top button