
ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪੈਂਦੇ ਪਿੰਡ ਮੇਵਾ ਸਿੰਘ ਵਾਲਾ ਜੋ ਕਿ ਤਲਵੰਡੀ ਚੌਧਰੀਆਂ ਰੋਡ ਤੇ ਸਥਿਤ ਹੈ ਜਿਸ ਦੇ ਅੱਜ ਦੋ ਹਤੀਆਰਬੰਦ ਮੋਟਰਸਾਈਕਲ ਸਵਾਰਾਂ ਵੱਲੋਂ ਅੱਜ ਸ਼ਾਮ ਤਕਰੀਬਨ 4:00 ਵਜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਮੌਕੇ ਉੱਤੇ ਪੇਟ੍ਰੋਲ ਪੰਪ ਦੇ ਕਰੀਦਿਆਂ ਵੱਲੋਂ ਇਹਨਾਂ ਲੁਟੇਰਿਆਂ ਵਿਚੋਂ ਇਕ ਧਰ ਦਬੋਚਿਆ ਗਾਇਆ ਅਤੇ ਇਕ ਲੁਟੇਰਾ ਭਜਨ ਵਿਚ ਕਾਮਯਾਬ ਰਿਹਾ।
ਫੜਿਆ ਗਿਆ ਲੁਟੇਰਾ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਮੁਲਾਜ਼ਮ ਦੱਸ ਰਿਹਾ ਹੈ। ਜੀ ਹਾਂ ਤੁਸੀਂ ਸਹੀ ਸੁਣਿਆ ਇਹ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਮੁਲਾਜਮ ਦੱਸ ਰਿਹਾ ਹੈ ਅਤੇ ਇਸਦੀ ਤਲਾਸ਼ੀ ਦੌਰਾਨ ਇਸ ਕੋਲੋਂ ਪੰਜਾਬ ਪੁਲਸ ਦਾ ਇੱਕ ਸ਼ਨਾਖ਼ਤੀ ਕਾਰਡ ਵੀ ਬਰਾਮਦ ਹੋਇਆ ਹੈ ਫਿਲਹਾਲ ਮੌਕੇ ਉੱਤੇ ਸੁਲਤਾਨਪੁਰ ਲੋਧੀ ਦੇ ਡੀਐਸਪੀ ਬਾਬਾਨਦੀਪ ਸਿੰਘ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ । ਅਤੇ ਫਰਾਰ ਹੋਏ ਦੂਜੇ ਲੁਟੇਰੇ ਲਈ ਨਾਤਾਬੰਦੀ ਵੀ ਕਰਵਾ ਦਿੱਤੀ ਗਈ ਹੈ । ਡੀਐਸਪੀ ਨੇ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਬੂ ਕੀਤੇ ਲੁਟੇਰੇ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾ ਰਹੀ ਹੈ