ਪਹਿਲਵਾਨਾਂ ਦਾ ਧਰਨਾ ਖ਼ਤਮ, ਕੇਂਦਰੀ ਖੇਡ ਮੰਤਰੀ ਵੱਲੋਂ WFI ਮੁਖੀ 'ਤੇ ਲੱਗੇ ਦੋਸ਼ਾਂ ਦੀ ਜਾਂਚ ਦੇ ਹੁਕਮ
ਪਹਿਲਵਾਨਾਂ ਦਾ ਧਰਨਾ ਖ਼ਤਮ, ਕੇਂਦਰੀ ਖੇਡ ਮੰਤਰੀ ਵੱਲੋਂ WFI ਮੁਖੀ 'ਤੇ ਲੱਗੇ ਦੋਸ਼ਾਂ ਦੀ ਜਾਂਚ ਦੇ ਹੁਕਮ

ਭਾਰਤੀ ਓਲੰਪਿਕ ਸੰਘ (IOA) ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ‘ਤੇ ਚੋਟੀ ਦੇ ਪਹਿਲਵਾਨਾਂ ਵੱਲੋਂ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਸ਼ੁੱਕਰਵਾਰ ਨੂੰ ਐਮਸੀ ਮੈਰੀਕਾਮ ਅਤੇ ਯੋਗੇਸ਼ਵਰ ਦੱਤ ਸਮੇਤ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।

ਇਸ ਪੈਨਲ ‘ਚ ਮਸ਼ਹੂਰ ਮੁੱਕੇਬਾਜ਼ ਮੈਰੀਕਾਮ ਅਤੇ ਪਹਿਲਵਾਨ ਯੋਗੇਸ਼ਵਰ ਤੋਂ ਇਲਾਵਾ ਤੀਰਅੰਦਾਜ਼ ਡੋਲਾ ਬੈਨਰਜੀ ਅਤੇ ਭਾਰਤੀ ਵੇਟਲਿਫਟਿੰਗ ਫੈਡਰੇਸ਼ਨ ਦੇ ਪ੍ਰਧਾਨ ਸਹਿਦੇਵ ਯਾਦਵ ਵੀ ਸ਼ਾਮਲ ਹਨ। ਇਹ ਫੈਸਲਾ ਆਈਓਏ ਦੀ ਕਾਰਜਕਾਰੀ ਕੌਂਸਲ ਦੀ ਹੰਗਾਮੀ ਮੀਟਿੰਗ ਵਿੱਚ ਲਿਆ ਗਿਆ। ਆਈਓਏ ਦੀ ਪ੍ਰਧਾਨ ਪੀਟੀ ਊਸ਼ਾ ਅਤੇ ਸੰਯੁਕਤ ਸਕੱਤਰ ਕਲਿਆਣ ਚੌਬੇ ਤੋਂ ਇਲਾਵਾ ਅਭਿਨਵ ਬਿੰਦਰਾ ਅਤੇ ਯੋਗੇਸ਼ਵਰ ਵਰਗੇ ਖਿਡਾਰੀਆਂ ਨੇ ਵੀ ਇਸ ਮੀਟਿੰਗ ਵਿੱਚ ਹਿੱਸਾ ਲਿਆ। ਸ਼ਿਵ ਕੇਸ਼ਵਨ ਨੇ ਵਿਸ਼ੇਸ਼ ਸੱਦੇ ਵਜੋਂ ਮੀਟਿੰਗ ਵਿੱਚ ਸ਼ਿਰਕਤ ਕੀਤੀ।
ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਆਈਓਏ ਤੋਂ ਜਾਂਚ ਕਮੇਟੀ ਬਣਾਉਣ ਦੀ ਮੰਗ ਕੀਤੀ ਸੀ। ਇਸ ਤੋਂ ਇੱਕ ਦਿਨ ਪਹਿਲਾਂ ਪਹਿਲਵਾਨਾਂ ਨੇ ਇਸ ਖੇਡ ਪ੍ਰਬੰਧਕ ਖ਼ਿਲਾਫ਼ ਕਈ ਐਫਆਈਆਰ ਦਰਜ ਕਰਨ ਦੀ ਧਮਕੀ ਦਿੱਤੀ ਸੀ।
ਆਈਓਏ ਦੀ ਪ੍ਰਧਾਨ ਊਸ਼ਾ ਨੂੰ ਲਿਖੇ ਪੱਤਰ ਵਿੱਚ, ਪਹਿਲਵਾਨਾਂ ਨੇ ਡਬਲਯੂਐਫਆਈ (ਫੰਡ ਵਿੱਚ) ਦੀ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਤੋਂ ਇਲਾਵਾ ਇਹ ਵੀ ਦਾਅਵਾ ਕੀਤਾ ਹੈ ਕਿ ਰਾਸ਼ਟਰੀ ਕੈਂਪ ਵਿੱਚ ਕੋਚ ਅਤੇ ਸਪੋਰਟਸ ਸਾਇੰਸ ਸਟਾਫ “ਬਿਲਕੁਲ ਅਯੋਗ” ਹੈ।