ChandigarhPunjabVideo

Big News: ਪਹਿਲਾਂ ਮੁੱਖ ਮੰਤਰੀ ਉਦਘਾਟਨ ਕਰਨ ਆਉਂਦੇ ਸੀ, ਮੈਂ ਟੌਲ ਪਲਾਜ਼ਾ ਬੰਦ ਕਰਵਾਉਣ ਆਇਆ’-CM ਮਾਨ, ਦੇਖੋ ਵੀਡੀਓ

ਸੀਐਮ ਭਗਵੰਤ ਮਾਨ ਦਾ ਵੱਡਾ ਐਕਸ਼ਨ, ਅੱਜ ਤੋਂ ਦੋ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ

ਮੁੱਖ ਮੰਤਰੀ ਮੰਤਰੀ ਭਗਵੰਤ ਨੇ ਅੱਜ ਲੁਧਿਆਣਾ ਤੋਂ ਸੰਗਰੂਰ ਰੋੜ ‘ਤੇ ਲੱਗੇ ਦੋ ਟੋਲ ਪਲਾਜ਼ਾ ਬੰਦ ਕਰਾਉਣ ਮਗਰੋਂ ਕਿਹਾ ਹੈ ਕਿ ਅੱਜ ਤੋਂ ਪਹਿਲਾਂ ਬੜੇ ਮੁੱਖ ਮੰਤਰੀ ਆਏ, ਪਰ ਸਿਰਫ਼ ਉਦਘਾਟਨ ਕਰਨ ਆਉਂਦੇ ਸਨ। ਮੈਂ ਪਹਿਲਾ ਹੋਵਾਂਗਾ ਜੋ ਕੁਝ ਬੰਦ ਕਰਵਾਉਣ ਆਇਆ। ਲੋਕਾਂ ਦਾ ਪੈਸਾ ਬਚਾਉਣਾ ਮੇਰਾ ਮੁੱਖ ਮਕਸਦ ਹੈ।

ਦੱਸ ਦਈਏ ਕਿ ਲੁਧਿਆਣਾ ਤੋਂ ਸੰਗਰੂਰ ਆਉਣ-ਜਾਣ ਲਈ ਰਸਤੇ ‘ਚ ਲੱਗੇ 2 ਟੌਲ ਪਲਾਜ਼ਿਆਂ ਦੀ ਮਿਆਦ ਖਤਮ ਹੋਣ ਤੋਂ ਬਾਅਦ ਅੱਜ ਮੁੱਖ ਮੰਤਰੀ  ਵੱਲੋਂ ਬੰਦ ਕਰਵਾ ਦਿੱਤੇ ਗਏ ਹਨ। ਅੱਜ ਰਾਤ 12 ਵਜੇ ਤੋਂ ਬਾਅਦ ਦੋਵੇਂ ਟੌਲ ਮੁਕੰਮਲ ਬੰਦ ਹੋ ਜਾਣਗੇ। ਮੁੱਖ ਮੰਤਰੀ ਨੇ ਕਿਹਾ ਹੈ ਕਿ ਲੋਕਾਂ ਦੀ ਮਿਹਨਤ ਦਾ ਪੈਸਾ ਬਚਾ ਲੋਕਾਂ ‘ਤੇ ਲਾਉਣਾ ਹੀ ਸਾਡੀ ਸਰਕਾਰ ਦਾ ਮੁੱਖ ਮਕਸਦ ਹੈ।

 

 

 

ਦੱਸ ਦੇਈਏ ਮੁੱਖ ਮੰਤਰੀ ਮੰਤਰੀ ਭਗਵੰਤ ਨੇ ਅੱਜ ਦੋ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਗਰੂਰ-ਲੁਧਿਆਣਾ ਰੋਡ ਉੱਪਰ ਦੋਵੇਂ ਟੋਲ ਪਲਾਜ਼ੇ ਅੱਜ ਰਾਤ 12 ਵਜੇ ਤੋਂ ਬੰਦ ਹੋ ਜਾਣਗੇ। ਇਨ੍ਹਾਂ ਵਿੱਚੋਂ ਇੱਕ ਟੋਲ ਪਲਾਜ਼ਾ ਲੱਡਾ ਕੋਲ ਤੇ ਦੂਜਾ ਅਹਿਮਦਗੜ੍ਹ ਦੇ ਕੋਲ ਹੈ। ਇਸ ਨਾਲ ਲੋਕਾਂ ਨੂੰ ਵੱਡਾ ਲਾਭ ਮਿਲੇਗਾ।

Leave a Reply

Your email address will not be published.

Back to top button