IndiaWorld

ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, 6 ਅਧਿਕਾਰੀਆਂ ਦੀ ਮੌਤ

ਪਾਕਿਸਤਾਨ ‘ਚ ਹੜ੍ਹ ਰਾਹਤ ਲਈ ਜਾ ਰਿਹਾ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ ‘ਚ ਹੈਲੀਕਾਪਟਰ ‘ਚ ਸਵਾਰ 6 ਫੌਜੀ ਅਧਿਕਾਰੀ ਮਾਰੇ ਗਏ। ਸਾਰੇ ਅਧਿਕਾਰੀਆਂ ਦੀਆਂ ਲਾਸ਼ਾਂ ਮਿਲ ਗਈਆਂ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੇ ਕਈ ਹਿੱਸਿਆਂ ਵਿੱਚ ਇਸ ਸਮੇਂ ਹੜ੍ਹਾਂ ਦਾ ਕਹਿਰ ਘਾਤਕ ਸਾਬਤ ਹੋ ਰਿਹਾ ਹੈ।

ਲੋਕਾਂ ਨੂੰ ਬਚਾਉਣ ਲਈ ਫੌਜ ਤਾਇਨਾਤ ਕੀਤੀ ਗਈ ਹੈ। ਬਲੋਚਿਸਤਾਨ ਖੇਤਰ ‘ਚ ਮਦਦ ਲਈ ਜਾ ਰਿਹਾ ਪਾਕਿਸਤਾਨੀ ਫੌਜ ਦਾ ਹੈਲੀਕਾਪਟਰ ਸੋਮਵਾਰ ਨੂੰ ਲਾਪਤਾ ਹੋ ਗਿਆ। ਹੈਲੀਕਾਪਟਰ ‘ਚ ਪਾਕਿਸਤਾਨੀ ਫੌਜ ਦੀ ਬਾਹਰਵੀਂ ਕੋਰ ਦੇ ਲੈਫਟੀਨੈਂਟ ਜਨਰਲ ਸਰਫਰਾਜ਼ ਅਲੀ, ਪਾਇਲਟ ਮੇਜਰ ਸਈਦ ਅਹਿਮਦ, ਕੋ-ਪਾਇਲਟ ਮੇਜਰ ਤਲਹਾ ਮਨਾਨ, ਕੋਸਟ ਗਾਰਡ ਦੇ ਡਾਇਰੈਕਟਰ ਜਨਰਲ ਬ੍ਰਿਗੇਡੀਅਰ ਅਮਜਦ ਹਨੀਫ, ਇੰਜੀਨੀਅਰ ਬ੍ਰਿਗੇਡੀਅਰ ਮੁਹੰਮਦ ਖਾਲਿਦ ਅਤੇ ਮੁਦੱਸਰ ਫਯਾਜ਼ ਸਵਾਰ ਸਨ। ਜਹਾਜ਼ ਬਲੋਚਿਸਤਾਨ ਦੇ ਲਾਸਬੇਲਾ ਇਲਾਕੇ ‘ਚ ਲਾਪਤਾ ਹੋ ਗਿਆ ਸੀ। ਪਾਕਿਸਤਾਨ ਇੰਟਰ-ਸਰਵਿਸਸ ਪਬਲਿਕ ਰਿਲੇਸ਼ਨਸ ਨੇ ਵੀ ਇਸ ਜਹਾਜ ਦੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਸੀ। ਇਹ ਸਾਰੇ ਅਧਿਕਾਰੀ ਹੜ੍ਹ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਸਨ। ਅਚਾਨਕ ਹੈਲੀਕਾਪਟਰ ਦਾ ਲਾਸਬੇਲਾ ਖੇਤਰ ਵਿੱਚ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਨਾਲ ਸੰਪਰਕ ਟੁੱਟ ਗਿਆ।

ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਖੁਜ਼ਦਾਰ ਪਰਵੇਜ ਇਮਰਾਨੀ ਨੇ ਦੱਸਿਆ ਕਿ ਜਿਸ ਖੇਤਰ ਤੋਂ ਹੈਲੀਕਾਪਟਰ ਲਾਪਤਾ ਹੋਇਆ ਉਹ ਪਹਾੜੀ ਇਲਾਕਾ ਹੈ। ਇੱਥੋਂ ਤੱਕ ਕਿ ਜੀਪ ਵੀ ਉੱਥੇ ਨਹੀਂ ਜਾ ਸਕੀ, ਇਸ ਲਈ ਤਲਾਸ਼ੀ ਮੁਹਿੰਮ ਵੀ ਗੁੰਝਲਦਾਰ ਸੀ। ਘੰਟਿਆਂ ਦੇ ਸਰਚ ਆਪਰੇਸ਼ਨ ਤੋਂ ਬਾਅਦ ਹੈਲੀਕਾਪਟਰ ਦੇ ਕਰੈਸ਼ ਹੋਣ ਦੀ ਪੁਸ਼ਟੀ ਵੀ ਹੋ ਗਈ।

Leave a Reply

Your email address will not be published.

Back to top button