Punjab
ਪਿੰਡਾਂ ‘ਚ ਆਪ ਨੇਤਾਵਾਂ ਦੀ ਐਂਟਰੀ ਬੰਦ ਕਰਨ ਦੇ ਲੱਗੇ ਪੋਸਟਰ
Posters put up in villages to stop entry of AAP leaders


Posters put up in villages to stop entry of AAP leaders

ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਵਿਰੋਧ ਪ੍ਰਦਰਸ਼ਨਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ । ਇਸ ਦੌਰਾਨ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਹਲਕੇ ਦੇ ਮਲਕ, ਅਲੀਗੜ੍ਹ, ਪੋਨਾ ਅਤੇ ਅਗਵਾਰ ਗੁੱਜਰਾਂ ਦੇ ਪਿੰਡ ਵਾਸੀਆਂ ਨੇ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਦੇ ਆਪਣੇ ਪਿੰਡਾਂ ਵਿੱਚ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ।
ਚਾਰਾਂ ਪਿੰਡਾਂ ਦੀ ਐਂਟਰੀ ‘ਤੇ ਪੰਜਾਬੀ ਵਿੱਚ ਫਲੈਕਸ ਪੋਸਟਰ ਚਿਪਕਾਏ ਗਏ। ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਫੋਟੋਆਂ ਵਾਲੇ ਪੋਸਟਰਾਂ ‘ਤੇ ਲਾਈਆਂ ਗਈਆਂ ਹਨ ਜਿਨ੍ਹਾਂ ਉੱਤੇ “ਭਗਵੰਤ ਮਾਨ ਭਜਾਓ, ਪੰਜਾਬ ਬਚਾਓ” ਤੇ “ਕੇਜਰੀਵਾਲ ਭਜਾਓ, ਜ਼ਮੀਨ ਬਚਾਓ” ਲਿਖਿਆ ਗਿਆ ਹੈ। ਇਸ ਦੇ ਨਾਲ ਪੋਸਟਰ ਉੱਤੇ ਲਿਖਿਆ ਗਿਆ ਹੈ ਕਿ ਜਦੋਂ ਤੱਕ ਲੈਂਡ ਪੂਲਿੰਗ ਨੀਤੀ ਰੱਦ ਨਹੀਂ ਕੀਤੀ ਜਾਂਦੀ, ਉਦੋਂ ਤੱਕ ਪਿੰਡ ਵਿੱਚ ਕਿਸੇ ਵੀ ‘ਆਪ’ ਨੇਤਾ ਦੇ ਦਾਖਲੇ ‘ਤੇ ਸਖ਼ਤ ਪਾਬੰਦੀ ਹੈ।”
