
ਗੁਜਰਾਤ ਮਹਿਸਾਣਾ ਜ਼ਿਲ੍ਹੇ ਦੇ ਅਗੋਲ ਪਿੰਡ ‘ਚ ਸਾਬਕਾ ਸਰਪੰਚ ਨੇ ਆਪਣੇ ਭਤੀਜੇ ਦੇ ਵਿਆਹ ਦੀ ਖੁਸ਼ੀ ‘ਚ ਲੱਖਾਂ ਰੁਪਏ ਦਾ ਮੀਂਹ ਵਰਾ ਦਿੱਤਾ। ਇਸ ਵਿਆਹ ਦੀ ਖੁਸ਼ੀ ‘ਚ 100 ਅਤੇ 500 ਰੁਪਏ ਦੇ ਨੋਟ ਉਡਾਏ ਗਏ। ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਘਰ ਦੀ ਛੱਤ ‘ਤੇ ਖੜ੍ਹੇ ਲੋਕ ਨੋਟ ਉਡਾ ਰਹੇ ਹਨ ਅਤੇ ਹੇਠਾਂ ਭਾਰੀ ਭੀੜ ਹੈ, ਜੋ ਨੋਟ ਫੜਨ ਲਈ ਖੜ੍ਹੀ ਹੈ। ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਕਰੀਮ ਯਾਦਵ ਦੇ ਭਰਾ ਰਸੂਲ ਦੇ ਬੇਟੇ ਦਾ ਵਿਆਹ ਸੀ।