ਪਿੰਡ ਡੱਲੀ ‘ਚ ਕਰੋੜਾਂ ਦੇ ਪਲਾਟ ਨੂੰ ਜਾਅਲੀ ਆਧਾਰ ਕਾਰਡ ਬਣਾ ਕੇ ਧੋਖੇ ਨਾਲ ਵੇਚਣ ਵਾਲੇ 7 ਲੋਕਾਂ ਖਿਲਾਫ਼ ਮਾਮਲਾ ਦਰਜ

ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਸਥਿਤ ਪਿੰਡ ਡੱਲੀ ਵਿਖੇ 3 ਕਨਾਲ 10 ਮਰਲੇ ਦੇ ਕਰੋੜਾਂ ਰੁਪਏ ਦੇ ਪਲਾਟ ਨੂੰ ਮਹਿਜ 45 ਲੱਖ ਰੁਪਏ ਵਿਚ ਜਾਅਲੀ ਆਧਾਰ ਕਾਰਡ ਬਣਾ ਕੇ ਧੋਖੇ ਨਾਲ ਵੇਚਣ ‘ਤੇ 7 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਐੱਸਐੱਸਪੀ ਦਿਹਾਤੀ ਨੂੰ ਲਿਖਤੀ ਸ਼ਿਕਾਇਤ ਦਿੰਦਿਆਂ ਸ਼ਿਕਾਇਤਕਰਤਾ ਕ੍ਰਿਸ਼ਨਾ ਦੇਵੀ ਪਤਨੀ ਗੁਰਮੇਜ ਸਿੰਘ ਵਾਸੀ ਪਿੰਡ ਕੋਟਲੀ ਥਾਨ ਸਿੰਘ ਥਾਣਾ ਪਤਾਰਾ ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਸਾਲ 2015 ਵਿਚ ਮੌਤ ਹੋ ਚੁੱਕੀ ਹੈ ਤੇ ਪਤੀ ਗੁਰਮੇਜ ਸਿੰਘ ਦੇ ਨਾਂ ‘ਤੇ ਪਿੰਡ ਡੱਲੀ ਭੋਗਪੁਰ ਵਿਖੇ 3 ਕਨਾਲ 10 ਮਰਲੇ ਦਾ ਪਲਾਟ ਹੈ। 18 ਅਪ੍ਰਰੈਲ 2022 ਨੂੰ ਰਜਿਸਟਰੀ ਕਰਵਾਉਣ ਸਮੇਂ ਪਤਾ ਲੱਗਾ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਗੁਰਮੇਜ ਸਿੰਘ ਦਾ ਜਾਅਲੀ ਆਧਾਰ ਕਾਰਡ ਬਣਾ ਕੇ ਜੀਟੀ ਰੋਡ ਨਾਲ ਲੱਗਦੇ 3 ਕਨਾਲ 10 ਮਰਲੇ ਦੇ ਕਰੋੜਾਂ ਰੁਪਏ ਦੇ ਪਲਾਟ ਨੂੰ ਸੋਫੀ ਗੱਗੜ ਪਤਨੀ ਅਮਨਦੀਪ ਸਿੰਘ ਗੱਗੜ ਵਾਸੀ ਪਿੰਡ ਚੌਲਾਂਗ ਜਲੰਧਰ ਨੂੰ ਵੇਚ ਕੇ ਰਜਿਸਟਰੀ ਕਰ ਦਿੱਤੀ ਹੈ ਅਤੇ ਇੰਤਕਾਲ ਵੀ ਸੋਫੀ ਗੱਗੜ ਦੇ ਨਾਂ ‘ਤੇ ਚੜ੍ਹ ਗਿਆ ਹੈ। ਇਸ ਰਜਿਸਟਰੀ ਦਾ ਭੇਤ ਉਸ ਸਮੇਂ ਖੁੱਲਿ੍ਹਆ, ਜਦੋਂ ਰਜਿਸਟਰੀ ਦੀ ਕਾਪੀ ‘ਤੇ ਫੋਟੋ ਕਿਸੇ ਨਾਮਲੂਮ ਮੋਨੇ ਵਿਅਕਤੀ ਦੀ ਹੈ