
ਅਮਲੋਹ/ ਪਿੰਡ ਫੈਜੂੱਲਾਪੂਰ ਦੀ ਸਰਪੰਚ ਰਵਿੰਦਰ ਕੌਰ ਤੇ ਪੰਚ ਪਰਮਜੀਤ ਕੌਰ, ਪੰਚ ਸਰਬਜੀਤ ਕੌਰ, ਪੰਚ ਹਰਪਾਲ ਸਿੰਘ, ਪੰਚ ਬੂਟਾ ਸਿੰਘ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪ੍ਰਮੁੱਖ ਸਕੱਤਰ, ਰਾਜਪਾਲ ਪੰਜਾਬ ਤੇ ਹੋਰ ਨੂੰ ਆਪਣਾ ਅਸਤੀਫਾ ਭੇਜਿਆ ਗਿਆ ਹੈ । ਇਸ ਮੌਕੇ ਪਿੰਡ ਫੈਜੂਲਾਪੂਰ ਦੀ ਸਰਪੰਚ ਰਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇਂ ਕਾਰਜਕਾਲ ਦੌਰਾਨ ਪਿੰਡ ਵਿੱਚ ਸੈਂਕੜੇ ਵਿਕਾਸ ਕਾਰਜ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਕਰਵਾਏ ਗਏ ਹਨ ਜਿਨ੍ਹਾਂ ਦੀ ਇਕੱਠੇ ਹੋਏ ਪਿੰਡ ਵਾਸੀਆਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਦੇ ਕੁੱਝ ਵਿਅਕਤੀਆਂ ਵਲੋਂ ਮੌਜੂਦਾ ਸਿਆਸੀ ਪਾਰਟੀ ਦੇ ਮੁੱਖ ਆਗੂ ਦੀ ਸਹਿ ਤੇ ਪਿੰਡ ਵਿੱਚ ਚਲ ਰਹੇਂ ਵਿਕਾਸ ਕਾਰਜਾਂ ਵਿੱਚ ਬੇਲੋੜੀ ਦਖਲ ਅੰਦਾਜ਼ੀ ਕਰਕੇ ਵਿਕਾਸ ਕਾਰਜਾਂ ਵਿੱਚ ਅੜਿੱਕਾ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇਂ ਪਿੰਡ ਵਿੱਚ ਸਾਰੇ ਪਿੰਡ ਨੂੰ ਆਪਣੇ ਪਰਿਵਾਰਕ ਮੈਂਬਰ ਮੰਨਦੇ ਹੋਏ ਪਿੰਡ ਵਿੱਚ ਵਿਕਾਸ ਕਾਰਜ ਕਰਵਾਏ ਗਏ ਹਨ ਤੇ ਲੋੜ ਸਮੇਂ ਸਾਰੇ ਪਿੰਡ ਵਾਸੀਆਂ ਦੀ ਡਟ ਕੇ ਮੱਦਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਸਰਪੰਚੀ ਪਿੰਡ ਦੇ ਵਿਕਾਸ ਲਈ ਕਰ ਰਹੇ ਹਨ ਨਾਂ ਕਿ ਆਪਣੇਂ ਪਰਿਵਾਰ ਪਾਲਣ ਲਈ ਸਰਪੰਚੀ ਦੇ ਅਹੁਦੇ ਤੇ ਤਾਇਨਾਤ ਹਨ ਇਸ ਲਈ ਉਨ੍ਹਾਂ ਵੱਲੋਂ ਪਿੰਡ ਵਾਸੀਆਂ ਦੀ ਰਾਇ ਅਨੁਸਾਰ ਆਪਣੇਂ ਆਹੁਦੇ ਤੋਂ ਅਸਤੀਫਾ ਦਿੱਤਾ ਜਾਂਦਾ ਹੈ