ਭਾਰਤੀ ਖਿਡਾਰੀ ਪੀਵੀ ਸਿੰਧੂ ਨੇ ਸੋਮਵਾਰ ਨੂੰ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ। ਪੀਵੀ ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਮੈਚ ਵਿੱਚ ਕੈਨੇਡਾ ਦੀ ਮਿਸ਼ੇਲ ਲੀ ਨੂੰ 21-15, 21-13 ਨਾਲ ਹਰਾਇਆ। ਇਸ ਮੈਚ ‘ਚ ਸਿੰਧੂ ਸ਼ੁਰੂ ਤੋਂ ਹੀ ਸ਼ਾਨਦਾਰ ਲੈਅ ‘ਚ ਨਜ਼ਰ ਆ ਰਹੀ ਸੀ ਅਤੇ ਉਸ ਨੇ ਆਸਾਨੀ ਨਾਲ ਮੈਚ ਜਿੱਤ ਲਿਆ। ਰਾਸ਼ਟਰਮੰਡਲ ਵਿੱਚ ਮਹਿਲਾ ਸਿੰਗਲਜ਼ ਵਿੱਚ ਸਿੰਧੂ ਦਾ ਇਹ ਪਹਿਲਾ ਸੋਨ ਤਮਗਾ ਹੈ।
ਇਸ ਤੋਂ ਪਹਿਲਾਂ 2018 ਵਿੱਚ ਸਾਇਨਾ ਨੇਹਵਾਲ ਨੇ ਰਾਸ਼ਟਰਮੰਡਲ ਵਿੱਚ ਮਹਿਲਾ ਸਿੰਗਲਜ਼ ਦਾ ਸੋਨ ਤਮਗਾ ਜਿੱਤਿਆ ਸੀ। ਉਸਨੇ ਫਾਈਨਲ ਵਿੱਚ ਸਿੰਧੂ ਨੂੰ ਹਰਾਇਆ ਸੀ।