PunjabJalandhar

ਪੀੜਤ ਪਤਨੀ ਵਲੋਂ ਕਤਲ ਕਰਾਉਣ ਲਈ ਬੰਦੇ ਭੇਜਣ ਵਾਲੇ ਪਤੀ ਨੂੰ ਗ੍ਰਿਫਤਾਰ ਕਰਨ ਦੀ ਮੰਗ

ਜੇਕਰ ਮੇਰਾ ਜਾਣੀ ਮਾਲੀ ਕੋਈ ਨੁਕਸਾਨ ਹੋਇਆ ਤਾ ਉਸ ਦਾ ਜੁਮੇਵਾਰ ਮੇਰਾ ਪਤੀ ਬਲਦੇਵ ਸਿੰਘ, ਬਾਬਾ ਇੰਦਰਦਾਸ ਜਾ ਰਵੀ ਬਾਬਾ ਹੋਵੇਗਾ-ਪੀੜ੍ਹਤ ਗੁਰਮੀਤ ਕੌਰ 
ਜਲੰਧਰ / ਬਿਉਰੋ
ਜਲੰਧਰ ਦੇ ਨੇੜਲੇ ਪਿੰਡ ਰਾਣੀ ਭੱਟੀ ਦੀ ਵਸਨੀਕ ਪੀੜ੍ਹਤ ਬੀਬੀ ਗੁਰਮੀਤ ਕੌਰ ਨੇ ਇੰਸਪੈਕਟਰ ਜਰਨਲ ਪੁਲਿਸ ਜਲੰਧਰ ਰੇਂਜ ਗੁਰਸ਼ਰਨ ਸਿੰਘ ਸੰਧੂ ਨੂੰ ਆਪਣੇ ਹੀ ਪਤੀ ਬਲਦੇਵ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਾਉਣ ਉਪਰੰਤ ਮੀਡੀਆ ਨੂੰ ਦਸਿਆ ਕਿ ਉਸ ਦੇ ਪਤੀ ਨੇ ਪਹਿਲਾ 6 ਵਿਆਹ ਕਰਵਾਏ ਅਤੇ ਫਿਰ ਸੱਤਵਾਂ ਵਿਆਹ ਉਸ ਨਾਲ ਕਰਵਾਇਆ।

ਉਨ੍ਹਾਂ ਦਸਿਆ ਕਿ ਮੇਰੇ ਪਹਿਲਾ ਦੋ ਬੱਚੇ ਸਨ ਜੋ ਕਿ ਮੇਰੇ ਪਤੀ ਨੇ ਆਪਸੀ ਸਹਿਮਤੀ ਨਾਲ ਹੀ ਮੇਰੇ ਨਾਲ ਵਿਆਹ  ਕੀਤਾ ਸੀ।  ਉਨ੍ਹਾਂ ਦਸਿਆ ਕਿ ਵਿਆਹ ਤੋਂ 4 ਕੁ ਮਹੀਨੇ ਬਾਅਦ ਹੀ ਮੇਰਾ ਪਤੀ ਮੈਨੂੰ ਮਾਰ ਕੁੱਟਣ ਲਗ ਪਿਆ ਤੇ ਮੇਰੇ ਤੋਂ ਦਾਜ ਮੰਗਣਾ ਸ਼ੁਰੂ ਕਰ ਦਿੱਤਾ।

ਪੀੜ੍ਹਤ ਗੁਰਮੀਤ ਕੌਰ ਨੇ ਦਸਿਆ ਕਿ ਬੀਤੇ ਦਿਨੀ ਮੇਰੇ ਪਤੀ ਨੇ ਆਪਣੀ ਭੈਣ ਨਾਲ ਮਿਲ ਕੇ ਮੇਰੇ ਘਰ ਆਣ ਕੇ ਮੇਰਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਹ ਦੋਸ਼ੀ ਲੋਕ ਸਾਡੇ ਪਿੰਡ ਵਿਚ 3 ਦਿਨ ਸਵਿਫਟ ਕਾਰ ਵਿਚ ਘੁੰਮਦੇ ਰਹੇ ਜਿਸ ਤੇ ਪਿੰਡ ਵਾਸੀਆਂ ਨੂੰ ਸ਼ੱਕ ਹੋ ਗਿਆ ਤੇ ਪੁਲਿਸ ਨੂੰ ਬੁਲਾ ਲਿਆ ਤੇ ਮੌਕੇ ਤੇ ਹੀ ਪਿੰਡ ਵਾਸੀਆਂ ਨੇ ਬੰਦਿਆਂ ਨੂੰ ਫੜ੍ਹ ਲਿਆ।  ਉਨ੍ਹਾਂ ਦਸਿਆ ਕਿ ਮੇਰੇ ਘਰ ਵਾਲੇ ਬਲਦੇਵ ਸਿੰਘ ਉਸਦਾ ਲੜਕਾ ਗੁਰਦੀਸ਼ ਤੇ ਹੋਰਾਂ ਖਿਲਾਫ ਮੁਕਦਮਾ ਦਰਜ ਕੀਤਾ ਗਿਆ ,

ਉਨ੍ਹਾਂ ਕਿਹਾ ਕਿ ਪੁਲਿਸ ਨੇ ਬਾਕੀ ਦੋਸ਼ੀਆਂ ਨੂੰ ਤਾ ਫੜ੍ਹ ਲਿਆ ਪਰ ਮੇਰੇ ਪਤੀ ਬਲਦੇਵ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸਗੋਂ ਪਤੀ ਵਲੋਂ ਉਸਨੂੰ ਧਮਕੀਆਂ ਦਿਤੀਆਂ ਜਾ ਰਹੀਆਂ ਹਨ ਕਿ ਕਰਤਾਰਪੁਰ ਪੁਲਿਸ ਮੇਰੀ ਮੁੱਠ ਚ ਹੈ ਮੈਨੂੰ ਕੋਈ ਵੀ ਗ੍ਰਿਫਤਾਰ ਨਹੀਂ ਕਰ ਸਕਦਾ।

 ਉਨ੍ਹਾਂ ਦਸਿਆ ਕਿ ਜੇਕਰ ਮੇਰਾ ਜਾਣੀ ਮਾਲੀ ਕੋਈ ਨੁਕਸਾਨ ਹੋਇਆ ਤਾ ਉਸ ਦਾ ਜੁਮੇਵਾਰ ਮੇਰਾ ਪਤੀ ਬਲਦੇਵ ਸਿੰਘ , ਇਕ ਡੇਰਾ ਦਾ ਬਾਬਾ ਇੰਦਰਦਾਸ ਜਾ ਰਵੀ ਬਾਬਾ ਹੋਵੇਗਾ ਕਿਉਂ ਕਿ ਉਕਤ ਡੇਰਾ ਵਾਲਿਆਂ ਵਲੋਂ ਹੀ ਮੇਰਾ ਕਤਲ ਕਰਾਉਣ ਦੀ ਸਾਜਿਸ਼ ਰਚਣ ਵਾਲੇ ਮੇਰੇ ਪਤੀ ਨੂੰ ਪਨਾਹ ਦਿਤੀ ਹੋਈ ਹੈ।  ਉਨ੍ਹਾਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਦੋਸ਼ੀ ਪਤੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਜਦ ਉਕਤ ਮਾਮਲੇ ਸੰਬਧੀ ਡੇਰਾ ਸੰਚਾਲਕ ਬਾਬਾ ਨਾਲ ਗਲਬਾਤ ਕੀਤੀ ਤਾ ਉਨ੍ਹਾਂ ਕਿਹਾ ਕਿ ਡੇਰੇ ਵਿਚ ਹਰ ਤਰਾਂ ਦੀ ਸੰਗਤ ਆਉਂਦੀ ਹੈ ਪਰ ਸਾਡਾ ਬਲਦੇਵ ਸਿੰਘ ਨਾਲ ਕੋਈ ਖਾਸ ਸੰਬੰਧ ਨਹੀਂ ਹੈ .

ਓਧਰ ਜਦ ਆਈ ਜੀ ਪੁਲਿਸ ਨੂੰ ਉਕਤ ਸ਼ਿਕਾਇਤ ਵਾਰੇ ਪੁੱਛਿਆ ਤਾ ਉਨ੍ਹਾਂ ਕਿਹਾ ਕਿ ਐਸ ਐਸ ਪੀ ਜਲੰਧਰ ਨੂੰ ਉਚੇਚੀ ਕਾਰਵਾਈ ਕਰਨ ਲਈ ਦਰਖ਼ਾਸਤ ਭੇਜ ਦਿਤੀ ਜੀ ਹੈ ਹੁਣ ਤੁਸੀਂ ਆਪ ਹੀ ਸੁਣ ਲਵੋ ਪੀੜ੍ਹਤ ਔਰਤ ਦਾ ਕੀ ਕਹਿਣਾ ਹੈ..

Related Articles

Leave a Reply

Your email address will not be published.

Back to top button