ਸ੍ਰੀ ਮੁਕਤਸਰ ਸਾਹਿਬ ਵਿਖੇ ਪੁਲਿਸ ਅਤੇ ਵਕੀਲਾਂ ਵਿਚਾਲੇ ਵਿਵਾਦ ‘ਚ ਨਵਾਂ ਮੋੜ ਆ ਗਿਆ ਹੈ। ਦਰਅਸਲ ਵਕੀਲ ਵਰਿੰਦਰ ਸਿੰਘ ਨੇ ਪੁਲਿਸ ਨਾਲ ਸਮਝੌਤਾ ਕਰ ਲਿਆ ਹੈ। ਜਿਸ ਤੋਂ ਬਾਅਦ ਗੁੱਸੇ ਵਿੱਚ ਸ਼੍ਰੀ ਮੁਕਤਸਰ ਸਾਹਿਬ ਦੀ ਬਾਰ ਕੌਂਸਲ ਨੇ ਵਰਿੰਦਰ ਸਿੰਘ ਨੂੰ ਬਾਰ ਚੋਂ ਕੱਢ ਦਿੱਤਾ ਅਤੇ ਬਾਰ ਕੌਂਸਲ ਪੰਜਾਬ-ਹਰਿਆਣਾ ਨੂੰ ਵੀ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਵਿਵਾਦ ਭੱਖਦਾ ਦੇਖ ਐੱਸਪੀ ਰਮਨਦੀਪ ਭੁੱਲਰ, ਸੀਆਈਏ ਇੰਚਾਰਜ ਰਮਨ ਕੰਬੋਜ ਸਮੇਤ 6 ‘ਤੇ ਮਾਮਲਾ ਦਰਜ ਕੀਤਾ ਸੀ।