ਨਵਾਂ ਟਵਿਸਟ: ਗੈਂਗਸਟਰ ਟੀਨੂੰ ਫਰਾਰ ਹੋਣ ਤੋਂ ਪਹਿਲਾਂ ਕਢਵਾਏ ਪੈਸੇ, ਵਿਦੇਸ਼ ਭੱਜ ਸਕਦੈ, ਲੁੱਕ ਆਊਟ ਨੋਟਿਸ ਜਾਰੀ
ਗੈਂਗਸਟਰ ਦੀਪਕ ਟੀਨੂੰ ਫਰਾਰ ਮਾਮਲੇ ‘ਚ ਪੁਲਿਸ ਜਾਂਚ ‘ਚ ਇਕ ਨਵੀਂ ਗੱਲ ਵੀ ਸਾਹਮਣੇ ਆਈ ਹੈ ਕਿ ਫਰਾਰ ਗੈਂਗਸਟਰ ਵਿਦੇਸ਼ ਟੀਨੂੰ ‘ਚ ਫਰਾਰ ਹੋ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ ਪੁਲਿਸ ਨੇ ਪੰਜਾਬ, ਹਰਿਆਣਾ, ਹਿਮਾਚਲ ਦਿੱਲੀ, ਰਾਜਸਥਾਨ ਸਮੇਤ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ ਪਰ ਮੁਲਜ਼ਮ ਦਾ ਕੁਝ ਪਤਾ ਨਹੀਂ ਲੱਗਾ ਹੈ। ਸ਼ੱਕ ਹੈ ਕਿ ਮੁਲਜ਼ਮ ਗੋਲਡੀ ਬਰਾੜ ਦੇ ਨਾਲ-ਨਾਲ ਕਈ ਗੈਂਗਸਟਰਾਂ ਦੇ ਲਗਾਤਾਰ ਸੰਪਰਕ ਵਿੱਚ ਹੈ। ਜਲਦੀ ਹੀ ਵਿਦੇਸ਼ ‘ਚ ਫਰਾਰ ਹੋ ਸਕਦਾ ਹੈ, ਜਿਸ ਕਾਰਨ ਪੁਲਿਸ ਵੀ ਹਰ ਪਾਸੇ ਅਲਰਟ ‘ਤੇ ਹੈ
ਜਾਂਚ ‘ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦੀਪਕ ਟੀਨੂੰ ਨੇ ਕਿਸੇ ਤਰ੍ਹਾਂ ਬੈਂਕ ‘ਚੋਂ ਪੈਸੇ ਕਢਵਾਏ ਹਨ, ਹੁਣ ਐੱਸਐੱਸਪੀ ਮਾਨਸਾ ਖੁਦ ਜਾਂਚ ਕਰ ਰਹੇ ਹਨ ਕਿ ਕਿੰਨੇ ਪੈਸੇ ਕਢਵਾਏ ਗਏ ਹਨ। ਇਸ ਮਾਮਲੇ ‘ਚ ਪੁਲਿਸ ਨੇ ਹੁਣ ਕ੍ਰਾਈਮ ਬ੍ਰਾਂਚ ਨੂੰ ਵੀ ਆਪਣੇ ਨਾਲ ਜੋੜਿਆ ਹੈ। ਇਸ ਗੱਲ ਦੀ ਪੂਰੀ ਜਾਂਚ ਕੀਤੀ ਜਾਵੇਗੀ ਕਿ ਟੀਨੂੰ ਨੇ ਕਿੰਨੇ ਪੈਸੇ ਕਢਵਾਏ ਹਨ।
ਪੰਜਾਬ ਪੁਲਿਸ ਦੀ ਕਸਟਡੀ ਤੋਂ ਫਰਾਰ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਮੁਲਜ਼ਮ ਗੈਂਗਸਟਰ ਦੀਪਕ ਟੀਨੂੰ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ਸਦਨ ‘ਚ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੇ ਹਵਾਈ ਅੱਡਿਆਂ ‘ਤੇ ਸੂਚਨਾ ਦੇ ਦਿੱਤੀ ਗਈ ਹੈ।
ਪੰਜਾਬ ਸਰਕਾਰ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਕੁੱਲ 36 ਮੁਲਜ਼ਮਾਂ ਵਿੱਚੋਂ 28 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਵਿੱਚ ਚਾਰ ਮੁੱਖ ਨਿਸ਼ਾਨੇਬਾਜ਼ ਸ਼ਾਮਲ ਹਨ। 24 ਦਾ ਚਲਾਨ ਪੇਸ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।