ਡੀਜੀਪੀ ਦਫ਼ਤਰ ਦੇ ਅਧਿਕਾਰੀ ਨੇ ਕਿਹਾ ਕਿ ਫ਼ੋਨ ਬੰਦ ਕਰ ਦਿਓ ਨਹੀਂ ਤਾਂ ਤੁਹਾਨੂੰ ਸਸਪੈਂਡ ਕਰ ਦੇਵਾਗਾਂ
ਸੋਸ਼ਲ ਮੀਡੀਆ ‘ਤੇ ਸ਼ਰਮਨਾਕ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਫ਼ਿਰੋਜ਼ਾਬਾਦ ਵਿੱਚ ਤਾਇਨਾਤ ਇੱਕ ਉੱਤਰ ਪੁਲਿਸ ਕਾਂਸਟੇਬਲ ਆਪਣੇ ਹੱਥ ਵਿੱਚ ਖਾਣੇ ਦੀ ਪਲੇਟ ਫੜ ਕੇ ਉਨ੍ਹਾਂ ਨੂੰ ਪਰੋਸੇ ਜਾ ਰਹੇ ਭੋਜਨ ਦੀ ਗੁਣਵੱਤਾ ਬਾਰੇ ਸ਼ਿਕਾਇਤ ਕਰਦਾ ਅਤੇ ਰੋਂਦਾ ਦਿਖਾਈ ਦੇ ਰਿਹਾ ਹੈ। ਨਾਲ ਹੀ ਕੈਮਰੇ ਦੇ ਸਾਹਮਣੇ ਹੀ ਉਸ ਨੂੰ ਉਸ ਦੇ ਸੀਨੀਅਰ ਅਧਿਕਾਰੀਆਂ ਵਲੋਂ ਧਮਕੀ ਵੀ ਦਿੱਤੀ ਗਈ ਹੈ।
“ਕੋਈ ਸੁਣਨ ਵਾਲਾ ਨਹੀਂ ਹੈ ਵਿਭਾਗ ‘ਚ, ਕਪਤਾਨ ਸਾਹਬ ਚੈਂਬਰ ‘ਚ ਆਏ ਮੈਂ ਜੈ ਹਿੰਦ ਕੀਤਾ ਤੇ ਕਿਹਾ ਤੁਸੀ ਇਸ ਵਿੱਚੋ 4 ਜਾਂ ਪੰਜ ਰੋਟੀਆਂ ਖਾ ਲਓ, ਘਟ ਤੋਂ ਘਟ ਤੁਹਾਨੂੰ ਇਹ ਤਾਂ ਪਤਾ ਕਿ ਤੁਹਾਡੇ ਕਾਂਸਟੇਬਲ 12 ਘੰਟੇ ਡਿਊਟੀਆਂ ਕਰਨ ਤੋਂ ਬਾਅਦ ਇਹ ਰੋਟੀਆਂ ਖਾ ਰਹੇ ਹਨ।” ਕਾਂਸਟੇਬਲ ਨੇ ਵਿਭਾਗ ਦੀ ਸਥਿਤੀ ਬਾਰੇ ਸ਼ਿਕਾਇਤ ਕਰਦੇ ਹੋਏ ਕਿਹਾ।
1.37 ਮਿੰਟ ਦੀ ਕਲਿਪ ਦੇ ਦੌਰਾਨ ਕਾਂਸਟੇਬਲ ਰੋਂਦਾ ਰਿਹਾ। ਉਸ ਨੇ ਕਿਹਾ, “ਮੈਂ ਕਿਸ ਨੂੰ ਕਹਾਂ ਕਿ ਮੈਂ ਸਵੇਰ ਤੋਂ ਖਾਣਾ ਨਹੀਂ ਖਾਧਾ, ਮੇਰੇ ਮਾਤਾ-ਪਿਤਾ ਇੱਥੇ ਨਹੀਂ ਹਨ, ਕੋਈ ਨਹੀਂ ਸੁਣ ਰਿਹਾ।” ਕਾਂਸਟੇਬਲ ਨੇ ਹੱਥ ਵਿੱਚ ਪਲੇਟ ਫੜਦਿਆਂ ਡੀਜੀਪੀ ਦਫ਼ਤਰ ਦੇ ਇੱਕ ਅਧਿਕਾਰੀ ਨੂੰ ਕਿਹਾ ਕਿ ਫ਼ੋਨ ਬੰਦ ਕਰ ਦਿਓ ਨਹੀਂ ਤਾਂ ਤੁਹਾਨੂੰ ਸਸਪੈਂਡ ਕਰ ਦਿੱਤਾ ਜਾਵੇਗਾ।