Punjab

ਪੁਲਿਸ ‘ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਠੱਗੀਆਂ ਮਾਰਨ ਵਾਲਾ ‘ਜਾਅਲੀ DSP’ ਕਾਬੂ

ਪੁਲਿਸ ਨੇ ਠੱਗੀਆਂ ਮਾਰਨ ਵਾਲੇ ਇੱਕ ਜਾਅਲੀ ਡੀ.ਐੱਸ.ਪੀ. ਨੂੰ ਕਾਬੂ ਕੀਤਾ ਹੈ, ਜੋਕਿ ਭੋਲੇ-ਭਾਲੇ ਲੋਕਾਂ ਨੂੰ ਪੁਲਿਸ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਮੋਟੀ ਰਕਮ ਹਾਸਲ ਕਰਦਾ ਸੀ। ਪੁਲਿਸ ਨੇ ਦੋਸ਼ੀ ‘ਤੇ ਮੁਕੱਦਮਾ ਨੰਬਰ 166 ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਕੋਲੋਂ ਡੀ.ਐੱਸ.ਪੀ. ਦਾ ਜਾਅਲੀ ਆਈ.ਡੀ.ਕਾਰਡ, 10,000 ਰੁਪਏ ਅਤੇ ਡੀ.ਐੱਸ.ਪੀ. ਰੈਂਕ ਦੀ ਵਰਦੀ ਵੀ ਬਰਾਮਦ ਹੋਈ ਹੈ।

Fake DSP arrested in
 

ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੰਨਾ ਪੁਲਿਸ ਕੋਲ ਲਖਵਿੰਦਰ ਸਿੰਘ ਪੁੱਤਰ ਵਿਧੀ ਸਿੰਘ ਵਾਸੀ ਪਿੰਡ ਧਨੂਰ, ਮਾਛੀਵਾੜਾ ਸਾਹਿਬਾ ਨੇ ਮਾਮਲਾ ਦਰਜ ਕਰਵਾਇਆ ਸੀ। ਉਸ ਨੇ ਆਪਣੇ ਬਿਆਨਾਂ ਵਿੱਚ ਕਿਹਾ ਕਿ ਉਹ ਨੌਕਰੀ ਲੱਭ ਰਿਹਾ ਸੀ ਤੇ ਉਸ ਦੇ ਪਿੰਡ ਦੇ ਇੱਕ ਬੰਦੇ ਨੇ ਇੱਕ ਡੀ.ਐੱਸ.ਪੀ. ਬਾਰੇ ਦੱਸਿਆ ਸੀ, ਜੋਕਿ ਕਾਂਸਟੇਬਲ ਭਰਤੀ ਕਰਵਾ ਸਕਦਾ ਹੈ, ਜਿਸ ‘ਤੇ ਲਖਵਿੰਦਰ ਸਿੰਘ ਮਾਛੀਵਾੜਾ ਕਚਿਹਰੀਆਂ ਵਿਖੇ ਦੀਪਪ੍ਰੀਤ ਨੂੰ ਮਿਲਿਆ। ਦੀਪਪ੍ਰੀਤ ਨੇ ਕਿਹਾ ਕਿ ਉਹ ਸੀ.ਆਈ.ਏ. ਸਟਾਫੀ ਖੰਨਾ ਵਿਖੇ ਡੀ.ਐੱਸ.ਪੀ. ਤਾਇਨਾਤ ਹੈ, ਉਸ ਨੇ ਆਪਣਾ ਕਾਰਡ ਵੀ ਵਿਖਾਇਆ।

ਜਾਅਲੀ ਡੀ.ਐੱਸ.ਪੀ. ਬਣੇ ਦੀਪਪ੍ਰੀਤ ਨੇ ਲਖਵਿੰਦਰ ਸਿੰਘ ਤੇ ਹੋਰਨਾਂ ਵਿਅਕਤੀਆਂ ਨੂੰ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਭਰਤੀ ਹੋਣ ਲਈ 3-3 ਲੱਖ ਰੁਪਏ ਹਰੇਕ ਵਿਅਕਤੀ ਦੇ ਮੰਗੇ। ਲਖਿਵੰਦਰ ਿਸੰਘ ਤੇ ਹੋਰ ਉਸ ਦੇ ਝਾਂਸੇ ਵਿੱਚ ਆ ਗਏ ਅਤੇ 5 ਜਣਿਆਂ ਨੇ ਉਸ ਨੂੰ 20-20 ਹਜ਼ਾਰ ਰੁਪਏ ਦੇ ਦਿੱਤੇ। ਦੀਪਪ੍ਰੀਤ ਨੇ ਉਨ੍ਹਾਂ ਨੂੰ 20 ਮਾਰਚ 2022 ਤੱਕ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਭਰਤੀ ਕਰਵਾਉਣ ਸਬੰਧੀ ਐਫੀਡੇਵਿਟ ਦੇ ਦਿੱਤਾ।

ਇਹ ਵੀ ਪੜ੍ਹੋ : ਸਿੱਖ ਕੁੜੀ ਨੂੰ ਕੜਾ ਉਤਾਰ ਕੇ ਪੇਪਰ ਦੇਣ ਲਈ ਕਿਹਾ, ਪਿਤਾ ਬੋਲੇ- ‘ਇਹ ਸਾਡਾ ਹੱਕ, ਜਿਸ ਨੂੰ ਕੋਈ ਨਹੀਂ ਰੋਕ ਸਕਦਾ’

ਇਸ ਤੋਂ ਬਾਅਦ ਉਸ ਦੀਪਪ੍ਰੀਤ ਨੇ ਸਾਰਿਆਂ ਕੋਲੋਂ ਹੋਰ 18-18 ਹਜ਼ਾਰ ਰੁਪਏ ਲਏ ਅਤੇ 4 ਮਈ ਨੂੰ 38-38 ਹਜ਼ਾਰ ਰੁਪਏ ਲਏ ਤੇ 2 ਜੂਨ ਤੱਕ ਭਰਤੀ ਕਰਵਾਉਣ ਲਈ ਸਮਰਾਲਾ ਕਚਹਿਰੀਆਂ ਤੋਂ ਐਫੀਡੇਟਿਵ ਵੀ ਦਿੱਤਾ। ਪਰ ਦੀਪਪ੍ਰੀਤ ਲਖਵਿੰਦਰ ਸਿੰਘ ਤੇ ਹੋਰਨਾਂ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਨਹੀਂ ਕਰਵਾ ਸਕਿਆ ਤੇ ਪੈਸੇ ਵੀ ਵਾਪਿਸ ਨਹੀਂ ਕੀਤੀ।

ਪੜਤਾਲ ਤੋਂ ਪਤਾ ਲੱਗਾ ਕਿ ਦੀਪਪ੍ਰੀਤ ਸਿੰਘ ਉਰਫ ਚੀਨੂੰ ਪੁੱਤਰ ਇੰਦਰਪਾਲ ਵਾਸੀ ਖੰਨਾ ਠੱਗੀਆਂ ਮਾਰਨ ਦਾ ਕੰਮ ਕਰਦਾ ਹੈ। ਲਖਵਿੰਦਰ ਸਿੰਘ ਦੇ ਬਿਆਨ ਨਤੇ ਪੁਲਿਸ ਨੇ ਦੀਪਪ੍ਰੀਤ ਸਿੰਘ ਅਤੇ ਉਸ ਦੇ ਅਣਪਛਾਤੇ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਦੀਪਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ

Leave a Reply

Your email address will not be published.

Back to top button