

ਚੰਡੀਗੜ੍ਹ ਪੰਜਾਬ ਪੁਲਿਸ ਤੋਂ ਅਹਿਮ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਆਈਪੀਐਸ ਪੁਸ਼ਪੇਂਦਰ ਕੁਮਾਰ ਨੂੰ ਚੰਡੀਗੜ੍ਹ ਦਾ ਨਵਾਂ ਡੀਜੀਪੀ ਬਣਾਇਆ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪੁਸ਼ਪੇਂਦਰ ਕੁਮਾਰ ਨੂੰ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਹੈ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਕੁਮਾਰ ਅਗਲੇ ਹੁਕਮਾਂ ਤੱਕ ਚੰਡੀਗੜ੍ਹ ਡੀਜੀਪੀ ਦਾ ਵਾਧੂ ਚਾਰਜ ਸੰਭਾਲਣਗੇ।ਆਈਪੀਐਸ ਪੁਸ਼ਪੇਂਦਰ ਕੁਮਾਰ ਇਸ ਸਮੇਂ ਚੰਡੀਗੜ੍ਹ ਦੇ ਆਈਜੀ ਹਨ। ਉਨ੍ਹਾਂ ਦਾ ਮਈ ਵਿੱਚ ਦਿੱਲੀ ਤੋਂ ਤਬਾਦਲਾ ਹੋ ਗਿਆ ਸੀ ਅਤੇ ਉਹ ਚੰਡੀਗੜ੍ਹ ਪੁਲਿਸ ਦੇ ਆਈਜੀ ਬਣੇ ਸਨ। ਕੁਮਾਰ ਨੇ ਉਸ ਸਮੇਂ ਚੰਡੀਗੜ੍ਹ ਆਈਜੀ ਰਾਜਕੁਮਾਰ ਸਿੰਘ ਦੀ ਥਾਂ ਲਈ ਸੀ।

