Punjab
ਪੁਲਿਸ ਥਾਣੇ ‘ਤੇ ਗ੍ਰਨੇਡ ਹਮਲਾ ਦੀ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਲਈ ਜ਼ਿੰਮੇਵਾਰੀ
Babbar Khalsa International claims responsibility for grenade attack on police station

ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ‘ਚ ਪੁਲਿਸ ਥਾਣੇ ‘ਤੇ ਹੈਂਡ ਗ੍ਰੇਨੇਡ ਸੁੱਟਿਆ ਗਿਆ ਹੈ। ਹਾਲਾਂਕਿ, ਕਿਸੇ ਕਾਰਨ ਕਰਕੇ ਇਹ ਹੈਂਡ ਗ੍ਰੇਨੇਡ ਫਟਿਆ ਨਹੀਂ ਤੇ ਇਸ ਤਰ੍ਹਾਂ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ। ਉਧਰ, ਅਮਰੀਕਾ ਸਥਿਤ ਖਾਲਿਸਤਾਨ ਪੱਖੀਆਂ ਹੈਪੀ ਪਾਸੀਆਂ ਤੇ ਗੋਪੀ ਨਵਾਂਸ਼ਹਿਰੀਆ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵੀ ਪਾਈ ਗਈ ਹੈ। ਇਸ ਦੇ ਨਾਲ ਹੀ ਧਮਕੀ ਵੀ ਦਿੱਤੀ ਗਈ ਹੈ ਕਿ ਅਜੇ ਤਾਂ ਥਾਣੇ ‘ਤੇ ਗ੍ਰੇਨੇਡ ਸੁੱਟਿਆ ਹੈ, ਹੁਣ ਨਾਕੇ ਨੂੰ ਵੀ ਨਿਸ਼ਾਨਾ ਬਣਾਇਆ ਜਾਵੇਗਾ।ਸਟ ‘ਚ ਅੱਗੇ ਲਿਖਿਆ ਹੈ ਕਿ ਪੁਲਿਸ ਨੂੰ ਦਿੱਤੀ ਅਗਲੀ ਚੇਤਾਵਨੀ ਕਿ ਹੁਣ ਨਾਕੇ ‘ਤੇ ਹੀ ਨਹੀਂ, ਸ਼ਾਮ 6 ਵਜੇ ਤੋਂ ਬਾਅਦ ਇੱਥੇ ਨਾਕਾਬੰਦੀ ਕੀਤੀ ਜਾਵੇਗੀ। ਹੁਣ ਤੋਂ ਉਥੇ ਗ੍ਰਨੇਡ ਜਾਣਗੇ ਅਤੇ ਆਈਈਡੀ ਦੀ ਵਰਤੋਂ ਕੀਤੀ ਜਾਵੇਗੀ