ਪੁਲਿਸ ਦੀ ਮਿਲੀਭੁਗਤ ਨਾਲ ਕਾਲਾ ਬੱਕਰਾ ‘ਚ ਧੜੱਲੇ ਨਾਲ ਚੱਲ ਰਿਹਾ ਨਜਾਇਜ਼ ਦੜੇ ਸੱਟੇ ‘ਤੇ ਲਾਟਰੀ ਦਾ ਕਾਰੋਬਾਰ
With the connivance of the police, the lottery business on illegal bets is going on in Kala Bakra.

ਜਲੰਧਰ / ਬਿਊਰੋ ਨਿਊਜ਼
ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਸਥਿਤ ਅੱਡਾ ਕਾਲਾ ਬੱਕਰਾ ਵਿਖੇ ਧੜੱਲੇ ਨਾਲ ਸ਼ਰੇਆਮ ਦੜਾ ਸਁਟਾ ਅਤੇ ਲਾਟਰੀ ਦਾ ਨਜਾਇਜ਼ ਕਾਰੋਬਾਰ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ!
ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਸਥਿਤ ਅੱਡਾ ਕਾਲਾ ਬੱਕਰਾ ਵਿਖੇ ਦੜੇ ਸੱਟੇ ਤੇ ਲਾਟਰੀ ਦੀ ਦੁਕਾਨ ਸ਼ਰੇਆਮ ਚੱਲਣ ਸੰਬੰਧੀ ਪਤਾ ਚੱਲਿਆ ਤਾਂ ਪੱਤਰਕਾਰ ਮੌਕੇ ਤੇ ਪਹੁੰਚੇ ਤੇ ਉਹਨਾਂ ਦੇਖਿਆ ਕਿ ਦੁਕਾਨ ਦੇ ਅੰਦਰ ਕੰਧਾਂ ਦੇ ਉੱਪਰ ਨਜਾਇਜ਼ ਦੜਾ ਸੱਟਾ ਅਤੇ ਲਾਟਰੀ ਸਬੰਧੀ ਚਾਰਟ ਲੱਗੇ ਹੋਏ ਸਨ ਤੇ 10-12 ਨੌਜਵਾਨ ਲਾਟਰੀ ਤੇ ਦੜੇ ਦੇ ਨੰਬਰ ਵੀ ਲਗਾ ਰਹੇ ਸਨ!
ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ ਤਾਂ ਉਹ ਕੋਈ ਪੁਖਤਾ ਜਵਾਬ ਨਾ ਦੇ ਸਕੇ ਅਤੇ ਮੌਕੇ ਤੋਂ ਖਿਸਕ ਗਏ। ਲਾਟਰੀ ਵਾਲੀ ਦੁਕਾਨ ਤੇ ਕੰਮ ਕਰ ਰਹੇ ਕਰਿੰਦੇ ਨੇ ਦੱਸਿਆ ਕਿ ਉਕਤ ਕਾਰੋਬਾਰ ਦੀ ਦੁਕਾਨ ਵਿੱਕੀ ਵਾਸੀ ਜਲੰਧਰ ਵੱਲੋਂ ਚਲਾਈ ਜਾ ਰਹੀ ਹੈ।
ਸਾਬਕਾ IG ਖੱਟੜਾ ਵਲੋਂ ਸੁਖਬੀਰ ਬਾਦਲ ਖਿਲ਼ਾਫ ਵੱਡੇ ਖੁਲਾਸੇ, ਬਾਦਲ ਨੇ ਡੇਰਾ ਸਿਰਸਾ ਤੋਂ ਮੰਗੀਆਂ ਵੋਟਾਂ
ਇਸ ਸਬੰਧੀ ਵਿੱਕੀ ਨਾਲ ਫੋਨ ਤੇ ਗੱਲਬਾਤ ਕੀਤੀ ਗਈ। ਤਾਂ ਉਸ ਨੇ ਪੱਤਰਕਾਰਾਂ ਦੀ ਟੀਮ ਨੂੰ ਮੌਕੇ ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਿਹਾ ਕਿ ਉਸ ਦੀ ਸਥਾਨਕ ਪੁਲਿਸ ਮੇਰੀ ਮੁੱਠੀ ਚ ਹੈ , ਤੁਸੀਂ ਜੋ ਕਰਨਾ ਹੈ ਕਰ ਲਵੋ! ਇਸ ਸਬੰਧੀ ਜਦੋਂ ਇਲਾਕੇ ਦੇ ਮੋਹਤਬਾਰ ਅਤੇ ਪਤਵੰਤਿਆਂ ਤੋਂ ਜਾਣਕਾਰੀ ਹਾਸਿਲ ਕੀਤੀ ਤਾਂ ਉਹਨਾਂ ਨੇ ਆਪਣਾ ਨਾਮ ਨਾ ਛਾਪਣ ਦੀ ਸੂਰਤ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਨਜਾਇਜ਼ ਦੜਾ ਸੱਟਾ ਅਤੇ ਲਾਟਰੀ ਦਾ ਕਾਰੋਬਾਰ ਸ਼ਰੇਆਮ ਪੁਲਿਸ ਦੀ ਮਿਲੀ ਭੁਗਤ ਨਾਲ ਹੀ ਚੱਲ ਰਿਹਾ ਹੈ। ਜਿਸ ਤੇ ਕਾਬੂ ਪਾਉਣ ਲਈ ਪੁਲਿਸ ਪੂਰਨ ਤੌਰ ਤੇ ਅਸਫਲ ਰਹੀ ਹੈ। ਇਸ ਸਬੰਧੀ ਸਥਾਨਕ ਪੁਲਿਸ ਚੌਂਕੀ ਲਾਹਦੜਾ ਦੇ ਇੰਚਾਰਜ ਏਐਸ ਆਈ ਪਰਮਜੀਤ ਸਿੰਘ ਨਾਲ ਗੱਲਬਾਤ ਕਰਕੇ ਸਾਰਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਤਾਂ ਉਹਨਾਂ ਕਿਹਾ ਕਿ ਦੜੇ ਸੱਟੇ ਤੇ ਲਾਟਰੀ ਦੀ ਦੁਕਾਨ ਚੱਲਣ ਸਬੰਧੀ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ। ਏਐਸਆਈ ਪਰਮਜੀਤ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਨਜਾਇਜ਼ ਕੰਮ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਭਾਵੇਂ ਉਹ ਕੋਈ ਵੀ ਹੋਵੇ ਉਹਨਾਂ ਨੇ ਕਿਹਾ ਕਿ ਲਾਟਰੀ ਤੇ ਦੜੇ ਸੱਟੇ ਚਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਹੁਣ ਦੇਖਣਾ ਹੋਵੇਗਾ ਕਿ ਜਲੰਧਰ ਦਿਹਾਤੀ ਦੇ ਨਵੇਂ ਆਏ ਐਸ ਐਸ ਪੀ ਸਾਬ੍ਹ ਵਲੋਂ ਨਜਾਇਜ਼ ਦੜਾ ਸੱਟਾ ਅਤੇ ਲਾਟਰੀ ਦਾ ਕਾਰੋਬਾਰੀ ਤੇ ਪੁਲਿਸ ਨੂੰ ਆਪਣੀ ਮੁੱਠੀ ਚ ਦੱਸਣ ਵਾਲੇ ਕਰਿੰਦੇ ਖਿਲਾਫ ਕੀ ਕਾਰਵਾਈ ਕੀਤੀ ਜਾਵੇਗੀ ?