
ਬਰਨਾਲਾ ‘ਚ ਕਾਲੇਕੇ ਵਿੱਚ ਚੱਲ ਰਹੇ ਆਦਰਸ਼ ਸਕੂਲ ਦੇ ਪ੍ਰਬੰਧਕਾਂ ਨੇ 34 ਮੁਲਾਜ਼ਮਾਂ ਨੂੰ ਕੱਢਿਆ, ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਬਰਨਾਲਾ ਦੇ ਐਸਡੀਐਮ ਦਫ਼ਤਰ ਦਾ ਘਿਰਾਓ ਕੀਤਾ ਹੈ।ਕਿਸਾਨ ਜਥੇਬੰਦੀ ਅਤੇ ਬਰਖ਼ਾਸਤ ਕੀਤੇ ਮੁਲਾਜ਼ਮਾਂ ਦਾ ਸੰਘਰਸ਼ 19 ਦਿਨਾਂ ਤੋਂ ਜਾਰੀ ਹੈ…ਜ਼ਿਕਰਯੋਗ ਹੈ ਕਿ ਸਕੂਲ ਅੱਗੇ 18 ਦਿਨਾਂ ਤੋਂ ਸ਼ਾਂਤਮਈ ਧਰਨਾ ਚੱਲ ਰਿਹਾ ਸੀ। ਪ੍ਰਬੰਧਕਾਂ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਉਹ ਲਗਾਤਾਰ 19 ਦਿਨਾਂ ਤੋਂ ਸੰਘਰਸ਼ ਕਰ ਰਹੇ ਨੇ…. ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਾ ਹੋਣ ’ਤੇ ਅੱਜ ਉਨ੍ਹਾਂ ਐਸਡੀਐਮ ਬਰਨਾਲਾ ਦਾ ਘਿਰਾਓ ਕੀਤਾ ਹੈ।ਨਾਲ ਹੀ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਐਸਡੀਐਮ ਬਰਨਾਲਾ ਨੂੰ ਦਫ਼ਤਰ ਨਹੀਂ ਜਾਣ ਦੇਣਗੇ