
ਮੁੰਬਈ ਪੁਲਿਸ ਨੇ ਸਮਾਜ ਸੁਧਾਰਕ ਸਾਵਿਤਰੀ ਬਾਈ ਫੂਲੇ ਦੇ ਖਿਲਾਫ ਕਥਿਤ ਤੌਰ ‘ਤੇ ਅਪਮਾਨਜਨਕ ਸਮੱਗਰੀ ਪ੍ਰਕਾਸ਼ਤ ਕਰਨ ਵਾਲੀਆਂ ਦੋ ਨਿਊਜ਼ ਵੈਬਸਾਈਟਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ।
ਏਐਨਆਈ ਦੀ ਖ਼ਬਰ ਮੁਤਾਬਿਕ, ਵੈੱਬਸਾਈਟਾਂ ‘ਤੇ ਸਾਵਿਤਰੀ ਬਾਈ ਫੂਲੇ ਵਿਰੁੱਧ ਅਪਮਾਨਜਨਕ ਸਮੱਗਰੀ ਪ੍ਰਕਾਸ਼ਿਤ ਕਰਨ ਦਾ ਦੋਸ਼ ਹੈ।
ਪੁਲਿਸ ਨੇ ਆਈਪੀਸੀ ਦੀ ਧਾਰਾ 500 ਅਤੇ 505 (2) ਦੇ ਤਹਿਤ ਆਜ਼ਾਦ ਮੈਦਾਨ ਪੁਲਿਸ ਸਟੇਸ਼ਨ ਚ ਐਫਆਈਆਰ ਦਰਜ ਕੀਤੀ ਹੈ।
ਦੱਸ ਦਈਏ ਕਿ, ਇਹ ਮਾਮਲਾ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਨੇਤਾਵਾਂ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ‘ਤੇ ਇਨ੍ਹਾਂ ਵੈਬਸਾਈਟਾਂ ਵਿਰੁੱਧ ਦਰਜ ਕੀਤਾ ਗਿਆ ਹੈ।