ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਟ੍ਰੈਫਿਕ ਪੁਲਿਸ ਕਾਂਸਟੇਬਲ ਨੇ ਇੱਕ ਲਾਈਨਮੈਨ ਦਾ ਚਲਾਨ ਕੱਟ ਕੇ 6000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਉਸ ਦੀ ਮਹੀਨਾਵਾਰ ਤਨਖਾਹ ਤੋਂ ਵੱਧ ਸੀ। ਲਾਈਨਮੈਨ ਨੇ ਟ੍ਰੈਫਿਕ ਪੁਲਿਸ ਤੋਂ ਮੁਆਫੀ ਮੰਗਣ ਦੇ ਬਾਵਜੂਦ ਗੱਲ ਨਹੀਂ ਸੁਣੀ। ਇਸ ਤੋਂ ਬਾਅਦ ਉਸ ਨੇ ਕੀ ਕੀਤਾ ਇਹ ਜਾਣ ਕੇ ਹਰ ਕੋਈ ਦੰਗ ਰਹਿ ਗਿਆ। ਗੁੱਸੇ ਵਿੱਚ ਆਏ ਲਾਈਨਮੈਨ ਨੇ ਥਾਣੇ ਦੀ ਲਾਈਟ ਕੱਟ ਦਿੱਤੀ।
ਪੁਲਿਸ ਨੇ ਚਲਾਨ ਕੱਟਿਆ ਤਾਂ ਲਾਈਨਮੈਨ ਨੇ ਬਿਜਲੀ ਕੱਟ ਦਿੱਤੀ- ਮੀਡੀਆ ਰਿਪੋਰਟ ਦੀ ਖ਼ਬਰ ਮੁਤਾਬਕ ਠੇਕੇ ‘ਤੇ ਕੰਮ ਕਰਦੇ ਇੱਕ ਲਾਈਨਮੈਨ ਨੇ ਬਾਈਕ ਚਲਾਉਂਦੇ ਸਮੇਂ ਹੈਲਮੇਟ ਨਹੀਂ ਪਾਇਆ ਹੋਇਆ ਸੀ, ਜਿਸ ‘ਤੇ ਪੁਲਿਸ ਨੇ 6000 ਰੁਪਏ ਦਾ ਚਲਾਨ ਕੀਤਾ। ਇਸ ਕਾਰਨ ਗੁੱਸੇ ਵਿੱਚ ਆ ਕੇ ਲਾਈਨ ਮੈਨ ਨੇ ਥਾਣੇ ਦੀ ਲਾਈਟ ਕੱਟ ਦਿੱਤੀ। ਇਹ ਘਟਨਾ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੀ ਹੈ। ਲਾਈਨ ਮੈਨ ਮੁਹੰਮਦ ਮਹਿਤਾਬ ਨੇ ਕਿਹਾ, ‘ਮੇਰੀ ਮਾਸਿਕ ਤਨਖਾਹ ਸਿਰਫ 5,000 ਰੁਪਏ ਹੈ ਅਤੇ ਪੁਲਿਸ ਨੇ ਮੇਰਾ 6000 ਰੁਪਏ ਦਾ ਚਲਾਨ ਕੱਟ ਦਿੱਤਾ ਹੈ। ਮੈਂ ਪੁਲਿਸ ਵਾਲੇ ਨੂੰ ਮਾਫ਼ ਕਰਨ ਦੀ ਵੀ ਬੇਨਤੀ ਕੀਤੀ ਪਰ ਉਸ ਨੇ ਕੋਈ ਰਹਿਮ ਨਹੀਂ ਕੀਤਾ ਅਤੇ ਮੇਰਾ ਚਲਾਨ ਕੱਟ ਦਿੱਤਾ।
ਬਿਜਲੀ ਕੰਪਨੀ ਦੇ ਅਧਿਕਾਰੀਆਂ ਨੇ ਅਜਿਹੇ ਬਿਆਨ ਦਿੱਤੇ ਹਨ- ਇਸ ਘਟਨਾ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਥਾਣੇ ਦਾ 55 ਹਜ਼ਾਰ ਤੋਂ ਵੱਧ ਦਾ ਬਕਾਇਆ ਸੀ, ਜਿਸ ਕਾਰਨ ਕੁਨੈਕਸ਼ਨ ਕੱਟ ਦਿੱਤਾ ਗਿਆ। ਪਾਵਰ ਕੰਪਨੀ ਪੀਵੀਵੀਐਨਐਲ ਦੇ ਇੱਕ ਅਧਿਕਾਰੀ ਨੇ ਕਿਹਾ, ‘ਲਾਈਨ ਵਿੱਚ ਕੁਝ ਨੁਕਸ ਸੀ, ਜਿਸ ਕਾਰਨ ਸਪਲਾਈ ਕੱਟ ਦਿੱਤੀ ਗਈ ਸੀ।’ ਉਂਜ, ਇਸ ਘਟਨਾ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ 5000 ਰੁਪਏ ਦੀ ਨੌਕਰੀ ਕਰਨ ਵਾਲਾ ਵਿਅਕਤੀ 6000 ਰੁਪਏ ਦਾ ਚਲਾਨ ਕਿਵੇਂ ਭਰੇਗਾ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕੋਈ ਬਿਜਲੀ ਮੁਲਾਜ਼ਮ ਹੈ ਤਾਂ ਉਸ ਦਾ ਚਲਾਨ ਜ਼ਰੂਰ ਕੱਟਿਆ ਜਾਵੇਗਾ, ਇਹ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਦੇ ਨਾਲ ਹੀ ਬਿਜਲੀ ਦੇ ਕੁਨੈਕਸ਼ਨ ਕੱਟੇ ਜਾਣ ਕਾਰਨ ਥਾਣੇ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।