ਆਰ ਟੀ ਏ ਦਫਤਰ ਨੂੰ ਤੀਜੀ ਵਾਰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ। ਜਿੱਥੇ ਉਨ੍ਹਾਂ ਵੱਲੋਂ ਡਰਾਇਵਿੰਗ ਟੈਸਟ ਟਰੈਕ ਚੋਂ ਬਿਜਲੀ ਦੀਆਂ ਤਾਰਾਂ ਚੋਰੀ ਕਰ ਲਈਆਂ ਹਨ। ਜਿਸ ਨਾਲ ਨਵੇਂ ਲਾਇਸੈਂਸ ਬਣਾਉਣ ਲਈ ਲਏ ਜਾਣ ਵਾਲੇ ਟੈਸਟ ਬੰਦ ਹੋ ਗਏ। ਜਿਸ ਦੇ ਚੱਲਦੇ ਅਪਾਇੰਟਮੈਂਟ ਲੈ ਚੁਕੇ ਲੋਕਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਗੌਰਤਲਬ ਹੈ ਕੇ ਕੁੱਜ ਦਿਨ ਪਹਿਲਾਂ ਹੀ ਚੋਰਾਂ ਵੱਲੋਂ ਇਸੇ ਟਰੈਕ ਤੋ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਤੋਂ ਇਲਾਵਾ ਦਫਤਰ ਦਾ AC, ਪੱਖਾਂ ਅਤੇ ਹੋਰ ਸਮਾਨ ਚੋਰੀ ਕੀਤਾ ਗਿਆ ਸੀ। ਜਿਸ ਤੋਂ ਬਾਅਦ ਟਰੈਕ ਤੇ ਡਰਾਈਵਿੰਗ ਟੈਸਟ ਬੰਦ ਪਿਆ ਸੀ ਅਤੇ ਇੱਕ ਦਿਨ ਪਹਿਲਾਂ ਹੀ ਨਵੀਆਂ ਤਾਰਾ ਪਾ ਕੇ ਇਸ ਨੂੰ ਚਾਲੂ ਕੀਤਾ ਸੀ ਕਿ ਚੋਰਾਂ ਨੇ ਫਿਰ ਆਪਣਾ ਕਮਾਲ ਦਿਖਾਉਦੇ ਤਾਰਾ ਚੋਰੀ ਕਰ ਲਈਆ।
ਵੱਡੀ ਗੱਲ ਇਹ ਹੈ ਕੇ RTA ਦਫਤਰ ਤੋ ਮਹਿਜ਼ 50 ਮੀਟਰ ਦੂਰ ਪੁਲਿਸ ਹੈਡਕੁਆਟਰ ਹੈ। ਜਿਥੇ ਐਸਐਸਪੀ ਤੋ ਇਲਾਵਾ ਸਾਰੇ ਪੁਲਿਸ ਅਧਿਆਕਰੀਆ ਦੇ ਦਫਤਰ ਹਨ ਪਰ ਚੋਰਾਂ ਵੱਲੋਂ ਇਸ ਦਾ ਵੀ ਕੋਈ ਡਰ ਨਹੀਂ। ਇਸ ਮੌਕੇ ਦਫਤਰ ਮੁਲਾਜ਼ਮ ਮਨਜੀਤ ਸਿੰਘ ਨੇ ਦੱਸਿਆ ਕਿ ਸਾਡੇ ਦਫਤਰ ਚ ਕੁਜ ਦਿਨ ਪਹਿਲਾਂ ਵੀ ਚੋਰੀ ਹੋਈ ਸੀ। ਜਿਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਿਸ ਵੱਲੋਂ ਮੌਕਾ ਦੇਖਣ ਦੀ ਵੀ ਜਹਮਤ ਨਹੀਂ ਕੀਤੀ ਗਈ ਅਤੇ ਅੱਜ ਮੁੜ ਅਸੀਂ ਕਪਲੇਟ ਪਾਉਣ ਜਾ ਰਹੇ ਹਾਂ ਅਤੇ ਪੁਲਿਸ ਨੂੰ ਦਰਖ਼ਾਸਤ ਕਰਦੇ ਹਾਂ ਕਿ ਚੋਰਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਦਫ਼ਤਰੀ ਕੰਮ ਪ੍ਰਭਾਵਿਤ ਹੋਣ ਕਰ ਲੋਕਾਂ ਨੂੰ ਖੱਜਲ ਨਾ ਹੋਣਾ ਪਵੇ।