ਨਾਈਜੀਰੀਆ ਵਿੱਚ ਟਰੱਕ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 86 ਤੱਕ ਪਹੁੰਚ ਗਈ ਹੈ। ਸ਼ਨੀਵਾਰ (18 ਜਨਵਰੀ, 2025) ਨੂੰ ਨਾਈਜਰ ਰਾਜ ਦੇ ਡਿੱਕੋ ਵਿੱਚ ਇੱਕ ਪੈਟਰੋਲ ਟਰੱਕ ਪਲਟ ਗਿਆ ਤੇ ਧਮਾਕਾ ਹੋ ਗਿਆ।
ਨਾਈਜਰ ਸਟੇਟ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਡਾਇਰੈਕਟਰ-ਜਨਰਲ ਅਬਦੁੱਲਾਹੀ ਬਾਬਾ-ਆਰਾ ਨੇ ਇੱਕ ਬਿਆਨ ਵਿੱਚ ਕਿਹਾ, “ਮ੍ਰਿਤਕਾਂ ਵਿੱਚੋਂ 80 ਨੂੰ ਅੰਤਿਮ ਸਸਕਾਰ ਲਈ ਲਿਜਾਇਆ ਗਿਆ ਹੈ, ਜਦੋਂ ਕਿ ਪੰਜ ਨੂੰ ਉਨ੍ਹਾਂ ਦੇ ਕਸਬਿਆਂ ਵਿੱਚ ਭੇਜਿਆ ਗਿਆ ਤੇ ਇੱਕ ਦੀ ਮੌਤ ਇੱਕ ਪ੍ਰਾਇਮਰੀ ਸਿਹਤ ਕੇਂਦਰ ਵਿੱਚ ਹੋਈ
ਸਥਾਨਕ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਟਰੱਕ ਦੇ ਮਲਬੇ ਵਿੱਚੋਂ ਤੇਲ ਕੱਢਣ ਦੀ ਕੋਸ਼ਿਸ਼ ਕਰਦੇ ਸਮੇਂ ਲੋਕਾਂ ਦੀ ਮੌਤ ਹੋ ਗਈ। ਦਰਅਸਲ, ਜਿਵੇਂ ਹੀ ਹਾਦਸਾ ਹੋਇਆ, ਆਸ ਪਾਸ ਦੇ ਲੋਕ ਤੇਲ ਲੁੱਟਣ ਲਈ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਧਮਾਕੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਪਿਛਲੇ ਸਾਲ ਅਕਤੂਬਰ ਵਿੱਚ, ਨਾਈਜੀਰੀਆ ਵਿੱਚ ਤੇਲ ਭਰਨ ਦੀ ਕੋਸ਼ਿਸ਼ ਕਰ ਰਹੇ ਇੱਕ ਪੈਟਰੋਲ ਟੈਂਕਰ ਟਰੱਕ ਦੇ ਪਲਟਣ ਨਾਲ ਅੱਗ ਲੱਗ ਜਾਣ ਕਾਰਨ ਬੱਚਿਆਂ ਸਮੇਤ 140 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।