
ਲੁਟੇਰਿਆਂ ਵਲੋਂ ਵੱਖ ਵੱਖ ਪੈਟਰੋਲ ਪੰਪਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਤਰਨਤਾਰਨ ਪੁਲਿਸ ਦੀ ਇਨ੍ਹਾਂ ਕਾਰ ਸਵਾਰ ਲੁਟੇਰਿਆਂ ਨਾਲ ਮੁੱਠਭੇੜ ਹੋ ਗਈ।
ਘਟਨਾ ਤਰਨਤਾਰਨ ਦੇ ਪਿੰਡ ਸਰਾਂ ਅਮਾਨਤ ਖ਼ਾਨ ਦੀ ਦੱਸੀ ਜਾ ਰਹੀ ਹੈ। ਤਕਰੀਬਨ 2 ਵਜੇ ਬਦਮਾਸ਼ਾਂ ਵਲੋਂ ਪੈਟਰੋਲ ਪੰਪ ਨੂੰ ਨਿਸ਼ਾਨਾ ਬਣਾਇਆ ਗਿਆ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਭੱਜ ਰਹੇ ਸਨ ਕਿ ਰਾਹ ’ਚ ਹੀ ਉਨ੍ਹਾਂ ਦਾ ਪੁਲਿਸ ਨਾਲ ਸਾਹਮਣਾ ਹੋ ਗਿਆ।
ਪੁਲਿਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਪ ਲੁੱਟਕੇ ਭੱਜ ਰਹੇ ਲੁਟੇਰਿਆਂ ਨੇ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਖ਼ੁਦ ਨੂੰ ਘਿਰਦਿਆਂ ਵੇਖ ਬਦਮਾਸ਼ਾਂ ’ਤੇ ਜਵਾਬੀ ਕਾਰਵਾਈ ਕਰ ਦਿੱਤੀ। ਪੁਲਿਸ ਦੀ ਕਾਰਵਾਈ ’ਚ ਦੋਵੇਂ ਲੁਟੇਰੇ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।