ਵੇਰਕਾ ‘ਚ ਵਿਸ਼ਵ ਭਾਰਤੀ ਸਕੂਲ ਦੇ ਪ੍ਰਿੰਸੀਪਲ ਵਲੋਂ ਦਾਦੇ-ਪੋਤੇ ਦੀ ਨੂੰ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਰਮਨ ਸਕੂਲ ਵਿਚ ਤੀਸਰੀ ਜਮਾਤ ਦਾ ਵਿਦਿਆਰਥੀ ਹੈ। ਉਸਨੇ ਯੂਨੀਫਾਮ ਨਹੀਂ ਪਾਈ ਹੋਈ ਸੀ, ਜਿਸ ਕਰਕੇ ਪ੍ਰਿੰਸੀਪਲ ਨੇ ਉਸਨੂੰ ਕੁੱਟਿਆ। ਦੂਸਰੇ ਦਿਨ ਪ੍ਰਿੰਸੀਪਲ ਤੋਂ ਰਮਨ ਦੇ ਦਾਦਾ ਰਮੇਸ਼ ਕੁਮਾਰ ਪੁੱਛਣ ਗਏ ਤਾਂ ਪ੍ਰਿੰਸੀਪਲ ਨੇ ਉਹਨਾਂ ਨੂੰ ਵੀ ਕੁੱਟ ਦਿੱਤਾ।
ਰਮਨ ਦੇ ਘਰਦਿਆਂ ਨੇ ਦੱਸਿਆ ਕਿ ਵੀਰਵਾਰ ਨੂੰ ਰਮਨ ਜਦੋਂ ਸਕੂਲੋਂ ਛੁੱਟੀ ਕਰਕੇ ਘਰ ਆਇਆ ਤਾਂ ਉਸਦੀ ਉਂਗਲੀ ਸੁੱਜੀ ਹੋਈ ਸੀ ਤੇ ਉਸਨੂੰ ਦਰਦ ਹੋ ਰਿਹਾ ਸੀ। ਰਮਨ ਨੇ ਘਰਦਿਆਂ ਨੂੰ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਜਗਜੀਤ ਸਿੰਘ ਨੇ ਉਸ ਦੇ ਹੱਥ ‘ਤੇ ਮਾਰਿਆ ਹੈ। ਅਗਲੇ ਦਿਨ ਜਦੋਂ ਰਮਨ ਦਾ ਦਾਦਾ ਰਮੇਸ਼ ਸਕੂਲ ਗਿਆ ਤਾਂ ਉਸਦੀ ਪ੍ਰਿੰਸੀਪਲ ਨਾਲ ਬਹਿਸ ਹੋ ਗਈ। ਪ੍ਰਿੰਸੀਪਲ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਰਮੇਸ਼ ਨੇ ਦੱਸਿਆ ਕਿ ਜਦੋਂ ਮੈਂ ਪ੍ਰਿੰਸੀਪਲ ਦੇ ਦਫਤਰ ਤੋਂ ਬਾਹਰ ਆਇਆ ਤਾਂ ਪ੍ਰਿੰਸੀਪਲ ਤੇ ਉਸ ਦੇ ਸਾਥੀਆਂ ਨੇ ਮੈਨੂੰ ਗਰਦਨ ਤੋਂ ਫੜ ਕੇ ਜ਼ਮੀਨ ‘ਤੇ ਸੁੱਟ ਦਿੱਤਾ, ਲੱਤਾਂ ਮਾਰਨਾ ਸ਼ੁਰੂ ਕਰ ਦਿੱਤਾ। ਮੈਂ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾ ਕੇ ਉਥੋਂ ਭੱਜਿਆ, ਲੜਾਈ ਵਿਚ ਮੈਂ ਦੋ ਪਸਲੀਆਂ ਤੋੜ ਦਿੱਤੀਆਂ।