
ਪੋਸ਼ਣ ਅਤੇ ਮਜ਼ਬੂਤ ਇਮਿਊਨਿਟੀ ਬਜ਼ੁਰਗਾਂ ਨੂੰ ਟੀ.ਬੀ ਤੋਂ ਬਚਾਏਗੀ: ਕੀਰਤੀ ਕਲਿਆਣ*
ਵਿਸ਼ਵ ਸਿਹਤ ਦਿਵਸ ਨੂੰ ਸਮਰਪਿਤ ਕਰਦੇ ਹੋਏ ਐਸ.ਡੀ.ਐਸ ਸਰਕਾਰੀ ਕਾਲਜ ਜਾਡਲਾ ਵਿਖੇ ਬਾਬਾ ਜੀਵਨ ਸਿੰਘ ਜੀ ਵੈਲਫੇਅਰ ਯੂਥ ਕਲੱਬ ਵੱਲੋਂ ਵਿਸ਼ਵ ਟੀ.ਬੀ ਦਿਵਸ ਮਨਾਇਆ ਗਿਆ। ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਨਹਿਰੂ ਯੁਵਾ ਕੇਂਦਰ ਤੇ ਯੁਵਕ ਸੇਵਾਵਾਂ ਵਿਭਾਗ (ਪੰਜਾਬ ਸਰਕਾਰ) ਐਸ.ਬੀ.ਐਸ. ਨਗਰ ਇਸ ਦਿਵਸ ਨੂੰ ਮਨਾਉਣ ਦਾ ਉਦੇਸ਼ ਲੋਕਾਂ ਵਿੱਚ ਟੀਵੀ ਦੇ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਇਸ ਮਹਾਂਮਾਰੀ ਨੂੰ ਸਮਝਣਾ ਬਾਰੇ ਸੀ। ਇਸ ਦੌਰਾਨ ਕਾਲਜ ਦੇ ਵਿਭਿੰਨ ਵਿਭਾਗਾਂ ਅਤੇ ਅਧਿਆਪਕਾਂ ਨੇ ਟੀ.ਬੀ ਦੀ ਮਹੱਤਵਪੂਰਨ ਜਾਣਕਾਰੀ ਨਾਲ ਸੈਮੀਨਾਰ ਵਿੱਚ ਭਾਗ ਲਿਆ ਸੈਮੀਨਾਰ ਵਿੱਚ ਦਰਬਾਰ ਰੋਜ਼ਾ ਸ਼ਰੀਫ ਮੰਡਾਲੀ ਦੇ ਸੇਵਾਦਾਰ ਅਤੇ ਉੱਗੇ ਸਮਾਜ ਸੇਵੀ ਸ੍ਰੀ ਕੀਰਤੀ ਕਲਿਆਣ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਕਾਲਜ ਦੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਪ੍ਰੀਆ ਬਾਬਾ ਨੇ ਅਤੇ ਉਨਾਂ ਦੇ ਸਮੂਹ ਸਟਾਫ ਨੇ ਕਾਲਜ ਵਿਖੇ ਆਉਣ ਤੇ ਉਨ੍ਹਾਂ ਦਾ ਸੁਵਾਗਤ ਕੀਤਾ ਸ਼੍ਰੀਮਤੀ ਪ੍ਰੀਆ ਬਾਵਾ ਨੇ ਵਿਸ਼ਵ ਟੀ.ਬੀ ਦਿਵਸ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਟੀ.ਬੀ ਇੱਕ ਲੰਮੇ ਸਮੇਂ ਤੋਂ ਮਨੁੱਖਤਾ ਦੀ ਸਿਹਤ ਨੂੰ ਖਤਰੇ ਵਿੱਚ ਪਾਉਂਦਾ ਆ ਰਿਹਾ ਹੈ ਇਹ ਇਨਫੈਕਸ਼ਨ ਦੀ ਇੱਕ ਸਾਰਥਕ ਮਿਸਾਲ ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਕਿਹਾ ਕਿ ਟੀਵੀ ਨਾ ਸਿਰਫ ਸਰੀਰਕ ਤੌਰ ਤੇ ਹਾਨੀ ਕਰਦੀ ਹੈ ਸਗੋਂ ਮਨੋਵਿਗਿਆਨਿਕ ਤੇ ਸਮਾਜਿਕ ਤੌਰ ਤੇ ਵੀ ਪ੍ਰਭਾਵਿਤ ਕਰਦੀ ਹੈ ਉਹਨਾਂ ਕਿਹਾ ਕਿ ਹਮੇਸ਼ਾ ਟੀ.ਬੀ ਦੀ ਪਹਿਚਾਣ ਅਤੇ ਇਲਾਜ ਜਲਦੀ ਕਰਨਾ ਚਾਹੀਦਾ ਹੈ
ਟੀਵੀ ਦੇ ਇਲਾਜ ਲਈ ਸਾਰਥਿਕ ਹਦਾਇਤਾਂ ਦਿੱਤੀਆਂ ਉਹਨਾਂ ਨੇ ਕਿਹਾ ਜੇਕਰ ਕੋਈ ਵਿਅਕਤੀ ਟੀ.ਬੀ ਦੇ ਲੱਛਣਾਂ ਦਾ ਸਾਹਮਣਾ ਕਰਦਾ ਹੈ ਤਾਂ ਉਸ ਨੂੰ ਡਾਕਟਰ ਦੀਆਂ ਹਦਾਇਤਾਂ ਦੇ ਅਨੁਸਾਰ ਆਪਣਾ ਇਲਾਜ ਕਰਨਾ ਚਾਹੀਦਾ ਹੈ
ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਕੀਰਤੀ ਕਲਿਆਣ ਨੇ ਉਹਨਾਂ ਨੂੰ ਦੱਸਿਆ ਕਿ ਤਪਦਿਕ ਜਾਂ ਟੀ.ਬੀ ਨਾਲ ਲੜਨ ਲਈ, ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ) ਨੇ 24 ਮਾਰਚ ਨੂੰ ਵਿਸ਼ਵ ਟੀਬੀ ਦਿਵਸ ਵਜੋਂ ਘੋਸ਼ਿਤ ਕੀਤਾ।
ਬੈਸੀਲਸ ਕੈਲਮੇਟ-ਗੁਏਰਿਨ (ਬੀ.ਸੀ.ਜੀ) ਪਇਸ ਟੀਕੇ ਨੂੰ ਪਹਲੀ ਵਾਰ 1921 ਵਿੱਚ ਮਨੁੱਖਾਂ ਨੂੰ ਦਿੱਤਾ ਗਿਆ ਸੀ। ਇਸ ਬਿਮਾਰੀ ਨੂੰ ਕੰਟਰੋਲ ਕਰਨ ਲਈ 1962 ਤੋਂ ਰਾਸ਼ਟਰੀ ਤਪਦਿਕ ਨਿਯੰਤਰਣ ਪ੍ਰੋਗਰਾਮ ਲਾਗੂ ਕੀਤਾ।
ਉਹਨਾਂ ਨੇ ਕਿਹਾ ਟੀ.ਬੀ ਦਾ ਵਿਸ਼ੇਸ਼ ਤੌਰ ਸਰਕਾਰ ਵੱਲੋਂ ਫਰੀ ਇਲਾਜ ਕੀਤਾ ਜਾਂਦਾ ਹੈ ਟੀ.ਬੀ ਦੇ ਸਾਰੇ ਮਰੀਜ਼ਾਂ ਨੂੰ ਮੁਫ਼ਤ ਜਾਂਚ ਅਤੇ ਗੁਣਵੱਤਾ ਵਾਲੀਆਂ ਦਵਾਈਆਂ ਅਤੇ ਇਲਾਜ ਦੌਰਾਨ 500 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਉਹਨਾਂ ਨੇ ਟੀ.ਬੀ ਦੇ ਲੱਛਣਾਂ ਬਾਰੇ ਵੀ ਦੱਸਿਆ ਜਿਵੇਂ ਖਾਂਸੀ ਬੁਖਾਰ ਪਸੀਨਾ ਅਤੇ ਥਕਾਵਟ ਆਦਿ ਸਰੀਰਕ ਸਮੱਸਿਆਵਾਂ ਨਾਲ ਸੰਘਰਸ਼ ਕਰਦੇ ਹੋਏ ਸਾਰੇ ਪਹਿਲੂਆਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਇਸ ਸੈਮੀਨਾਰ ਵਿਚ ਵਿਦਿਆਰਥੀਆਂ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਏ ਜਿਸ ਵਿੱਚ ਵਿਦਿਆਰਥੀਆਂ ਨੇ ਟੀ.ਬੀ ਨਾਲ ਸੰਬੰਧਿਤ ਵੱਖ-ਵੱਖ ਪੋਸਟਰ ਬਣਾਏ ਬੀ.ਕਾਮ ਸਮੈਸਟਰ ਛੇਵੇਂ ਦੇ ਵਿਦਿਆਰਥੀ ਬਿਕਰਮ ਕੁਮਾਰ ਨੇ ਟੀ.ਬੀ ਮਹਾਮਾਰੀ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹੋਏ ਵਿਦਿਆਰਥੀਆਂ ਨੂੰ ਇਸ ਦੇ ਲੱਛਣਾਂ ਅਤੇ ਇਸ ਦੇ ਬਚਾਓ ਬਾਰੇ ਆਪਣੇ ਵਿਚਾਰ ਪੇਸ਼ ਕੀਤੇ
ਇਸ ਸੈਮੀਨਾਰ ਦੇ ਅੰਤ ਵਿੱਚ ਕਾਲਜ ਦੇ ਵਾਈਸ ਪ੍ਰਿੰਸੀਪਲ ਮੈਡਮ ਪ੍ਰੀਆ ਬਾਵਾ ਜੀ ਦੁਆਰਾ ਸ੍ਰੀ ਕੀਰਤੀ ਕਲਿਆਣ ਜੀ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਉਹ ਅੱਜ ਦੇ ਸੁਣੇ ਹੋਏ ਵਿਚਾਰਾਂ ਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ ਸਾਂਝੇ ਕਰਨ ਤੇ ਉਹਨਾਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਕਰਨ ਦਾ ਸੰਦੇਸ਼ ਦਿੱਤਾ ਇਸ ਮੌਕੇ ਸਮੂਹ ਕਾਲਜ ਸਟਾਫ ਅਤੇ ਕਾਲਜ ਵਿਦਿਆਰਥੀ ਹਾਜ਼ਰ ਸਨ
ਪ੍ਰੋਗਰਾਮ ਦੇ ਅੰਤ ਵਿੱਚ ਬੱਚਿਆਂ ਨੂੰ ਕਲੱਬ ਵਲੋ ਰਿਫਰੈਸ਼ਮੈਂਟ ਦਿੱਤੀ ਗਈ