
Prime Minister Narendra Modi makes 2 big announcements during his visit to Punjab, watch video
ਪ੍ਰਧਾਨ ਮੰਤਰੀ ਵਲੋਂ ‘ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਹਵਾਈ ਅੱਡੇ ਆਦਮਪੁਰ ਦਾ ਉਦਘਾਟਨ
ਭਗਤ ਰਵਿਦਾਸ ਜੀ ਦੇ 649ਵੇਂ ਜਨਮ ਦਿਵਸ ਨੂੰ ਮਨਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਪਹੁੰਚੇ ਹਨ। ਪ੍ਰਧਾਨ ਮੰਤਰੀ ਮੋਦੀ ਆਦਮਪੁਰ ਹਵਾਈ ਅੱਡੇ ‘ਤੇ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਦਮਪੁਰ ਹਵਾਈ ਅੱਡੇ ਦਾ ਦੌਰਾ ਕੀਤਾ ਅਤੇ ਹਵਾਈ ਅੱਡੇ ਦੇ ਨਵੇਂ ਨਾਮ ‘ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਹਵਾਈ ਅੱਡਾ, ਆਦਮਪੁਰ’ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਲੁਧਿਆਣਾ ਵਿੱਚ ਹਲਵਾਰਾ ਹਵਾਈ ਅੱਡੇ ‘ਤੇ ਟਰਮੀਨਲ ਬਿਲਡਿੰਗ ਦਾ ਵੀ ਉਦਘਾਟਨ ਕੀਤਾ।

ਪੀਐੱਮਓ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ “ਸੰਤ ਗੁਰੂ ਰਵਿਦਾਸ ਜੀ ਦੇ 649ਵੇਂ ਜਨਮ ਦਿਵਸ ਦੇ ਪਾਵਨ ਮੌਕੇ ‘ਤੇ ਆਦਮਪੁਰ ਏਅਰਪੋਰਟ ਦਾ ਨਾਂ ਬਦਲ ਕੇ ਉਨ੍ਹਾਂ ਦੇ ਨਾਮ ‘ਤੇ ਰੱਖਣਾ ਉਸ ਮਹਾਨ ਸੰਤ ਅਤੇ ਸਮਾਜ ਸੁਧਾਰਕ ਦੇ ਸਨਮਾਨ ਵਜੋਂ ਹੈ, ਜਿਨ੍ਹਾਂ ਦੀਆਂ ਸਮਾਨਤਾ, ਕਰੁਣਾ ਅਤੇ ਮਨੁੱਖੀ ਗੌਰਵ ਬਾਰੇ ਸਿੱਖਿਆਵਾਂ ਅੱਜ ਵੀ ਭਾਰਤ ਦੀ ਸਮਾਜਿਕ ਸੋਚ ਨੂੰ ਪ੍ਰੇਰਨਾ ਦਿੰਦੀਆਂ ਹਨ।”
ਹਲਵਾਰਾ ਹਵਾਈ ਅੱਡੇ ‘ਤੇ ਟਰਮੀਨਲ ਬਿਲਡਿੰਗ ਦਾ ਉਦਘਾਟਨ
ਹਲਵਾਰਾ ਵਿਖੇ ਨਵਾਂ ਟਰਮੀਨਲ ਪੰਜਾਬ ਵਿੱਚ ਹਵਾਈ ਢਾਂਚੇ ਨੂੰ ਮਜ਼ਬੂਤ ਕਰਨ ਲਈ ਤਿਆਰ ਕੀਤਾ ਗਿਆ ਹੈ, ਜੋ ਲੁਧਿਆਣਾ ਅਤੇ ਇਸ ਨਾਲ ਜੁੜੇ ਉਦਯੋਗਿਕ ਅਤੇ ਖੇਤੀਬਾੜੀ ਖੇਤਰਾਂ ਲਈ ਇੱਕ ਮਹੱਤਵਪੂਰਨ ਗੇਟਵੇ ਸਾਬਤ ਹੋਵੇਗਾ। ਹਲਵਾਰਾ ਏਅਰਪੋਰਟ ਲੁਧਿਆਣਾ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਇੱਥੇ ਭਾਰਤੀ ਹਵਾਈ ਸੈਨਾ ਦਾ ਇੱਕ ਰਣਨੀਤਕ ਸਟੇਸ਼ਨ ਵੀ ਮੌਜੂਦ ਹੈ, ਜਿਸ ਨਾਲ ਇਸ ਸਿਵਲ ਇਨਕਲੇਵ ਦੀ ਮਹੱਤਤਾ ਹੋਰ ਵੱਧ ਜਾਂਦੀ ਹੈ। ਇਸ ਤੋਂ ਪਹਿਲਾਂ, ਲੁਧਿਆਣਾ ਦਾ ਏਅਰਪੋਰਟ ਛੋਟੀ ਰਨਵੇ ਨਾਲ ਚਲਾਇਆ ਜਾਂਦਾ ਸੀ, ਜਿਸ ਕਾਰਨ ਇੱਥੇ ਸਿਰਫ਼ ਛੋਟੇ ਆਕਾਰ ਦੇ ਜਹਾਜ਼ ਹੀ ਉਤਰ-ਚੜ੍ਹ ਸਕਦੇ ਸਨ। ਹਲਵਾਰਾ ਵਿਖੇ ਨਵੇਂ ਤੌਰ ‘ਤੇ ਵਿਕਸਤ ਕੀਤੇ ਗਏ ਸਿਵਲ ਇਨਕਲੇਵ ਵਿੱਚ ਹੁਣ ਲੰਬੀ ਰਨਵੇ ਹੈ, ਜੋ A320 ਕਿਸਮ ਦੇ ਜਹਾਜ਼ਾਂ ਨੂੰ ਸੰਭਾਲਣ ਦੇ ਯੋਗ ਹੈ ਅਤੇ ਖੇਤਰੀ ਕਨੈਕਟੀਵਿਟੀ ਨੂੰ ਹੋਰ ਬਿਹਤਰ ਬਣਾਏਗੀ।
ਪੀਐੱਮਓ ਦੇ ਬਿਆਨ ਵਿੱਚ ਕਿਹਾ ਗਿਆ, “ਪ੍ਰਧਾਨ ਮੰਤਰੀ ਦੇ ਟਿਕਾਊ ਅਤੇ ਵਾਤਾਵਰਣ-ਦੋਸਤ ਵਿਕਾਸ ਦੇ ਦ੍ਰਿਸ਼ਟੀਕੋਣ ਦੇ ਅਨੁਕੂਲ, ਇਸ ਟਰਮੀਨਲ ਵਿੱਚ ਕਈ ਹਰੇ-ਭਰੇ ਅਤੇ ਊਰਜਾ-ਦੱਖਣੂ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ, ਜਿਵੇਂ ਕਿ LED ਲਾਈਟਿੰਗ, ਇਨਸੂਲੇਟਡ ਛੱਤ, ਵਰਖਾ ਜਲ ਸੰਭਾਲ ਪ੍ਰਣਾਲੀ, ਸਿਵਰੇਜ ਅਤੇ ਵਾਟਰ ਟ੍ਰੀਟਮੈਂਟ ਪਲਾਂਟ, ਅਤੇ ਬਾਗਬਾਨੀ ਲਈ ਰੀਸਾਈਕਲ ਕੀਤੇ ਪਾਣੀ ਦੀ ਵਰਤੋਂ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ‘ਤੇ ਪਹੁੰਚੇ। ਇਸ ਦੌਰੇ ਦੌਰਾਨ ਧਾਰਮਿਕ ਆਸਥਾ ਅਤੇ ਵਿਕਾਸ ਦੋਵਾਂ ਨੂੰ ਕੇਂਦਰ ਵਿੱਚ ਰੱਖਿਆ ਗਿਆ ਹੈ, ਜਿਸ ਕਾਰਨ ਇਹ ਯਾਤਰਾ ਖਾਸ ਮੰਨੀ ਜਾ ਰਹੀ ਹੈ।
ਕੇਂਦਰ ਸਰਕਾਰ ਨੇ ਨਹੀਂ ਫੜੀ ਪੰਜਾਬ ਦੀ ਬਾਂਹ
ਕੇਂਦਰ ਸਰਕਾਰ ਦੇ ਬਜਟ ਤੋਂ ਪੰਜਾਬ ਦੇ ਕਿਸਾਨ ਨਿਰਾਸ਼, ਜਾਣੋ ਕਾਰਨ
ਇਸ ਮੌਕੇ ਦੇਸ਼ ਦੇ ਅੰਨਦਾਤਾ ਕਿਸਾਨ ਆਗੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੇਂਦਰ ਸਰਕਾਰ ’ਤੇ ਪੰਜਾਬ ਨਾਲ ਧੱਕਾ ਕਰਨ ਦੇ ਗੰਭੀਰ ਇਲਜ਼ਾਮ ਲਗਾਏ। ਕਿਸਾਨ ਆਗੂ ਨੇ ਕਿਹਾ ਕਿ ਹਰ ਵਾਰੀ ਜਦੋਂ ਕੇਂਦਰ ਦਾ ਬਜਟ ਆਉਂਦਾ ਹੈ, ਪੰਜਾਬ ਵੱਡੀਆਂ ਆਸਾਂ ਨਾਲ ਉਸ ਵੱਲ ਤੱਕਦਾ ਹੈ, ਪਰ ਨਤੀਜਾ ਹਮੇਸ਼ਾਂ ਇੱਕੋ ਜਿਹਾ ਹੁੰਦਾ ਹੈ ਕਿ ਪੰਜਾਬ ਨੂੰ ਨਿਰਾਸ਼ਾ ਹੀ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਪੰਜਾਬ ਭਿਆਨਕ ਹੜ੍ਹਾਂ ਦੀ ਮਾਰ ਹੇਠ ਆ ਗਿਆ ਸੀ, ਜਿਸ ਨਾਲ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਭਾਰੀ ਨੁਕਸਾਨ ਝੱਲਣਾ ਪਿਆ। ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ, ਘਰ-ਬਾਰ ਨੁਕਸਾਨੀਏ ਹੋਏ, ਪਰ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਬਾਂਹ ਫੜਨ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।
“ਅਸੀਂ ਕਈ ਵਾਰ ਕੇਂਦਰ ਸਰਕਾਰ ਅੱਗੇ ਆਪਣੀਆਂ ਮੰਗਾਂ ਰੱਖ ਚੁੱਕੇ ਹਾਂ, ਪਰ ਅਫਸੋਸ ਦੀ ਗੱਲ ਹੈ ਕਿ ਸਰਕਾਰ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕਦੀ। ਐਮਐਸਪੀ ਗਰੰਟੀ ਕਾਨੂੰਨ ਦਾ ਮੁੱਦਾ ‘ਤੇ ਕਿਸਾਨਾਂ ਦੀ ਇਹ ਸਭ ਤੋਂ ਮੁੱਖ ਮੰਗ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਜਾਮਾ ਪਹਿਨਾਇਆ ਜਾਵੇ, ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਦਾ ਠੀਕ ਮੁੱਲ ਮਿਲ ਸਕੇ। ਪਰ ਬਜਟ ਵਿੱਚ ਇਸ ਸਬੰਧੀ ਕੋਈ ਵੀ ਸਪਸ਼ਟ ਐਲਾਨ ਨਹੀਂ ਕੀਤਾ ਗਿਆ।” – ਕਿਸਾਨ ਆਗੂ
ਸਿਰਫ ਕਾਰਪੋਰੇਟ ਘਰਾਣਿਆਂ ਨੂੰ ਹੀ ਹੋ ਰਿਹਾ ਫਾਇਦਾ
ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਅਟਾਰੀ ਵਾਹਗਾ ਸਰਹੱਦੀ ਰਾਹੀਂ ਪਹਿਲਾਂ ਚੱਲਦੇ ਵਪਾਰ ਦਾ ਮਸਲਾ ਵੀ ਉਠਾਇਆ। ਕਿਸਾਨ ਆਗੂ ਨੇ ਕਿਹਾ ਕਿ ਅਟਾਰੀ ਵਾਹਗਾ ਰਾਹੀਂ ਜਦੋਂ ਵਪਾਰ ਚੱਲਦਾ ਸੀ, ਤਾਂ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ। ਕੁਲੀ ਭਰਾ, ਟਰਾਂਸਪੋਰਟਰ, ਛੋਟੇ ਵਪਾਰੀ ਅਤੇ ਆਮ ਲੋਕ ਇਸ ਨਾਲ ਜੁੜੇ ਹੋਏ ਸਨ। ਪਰ ਕੇਂਦਰ ਸਰਕਾਰ ਵੱਲੋਂ ਇਹ ਵਪਾਰ ਬੰਦ ਕਰਕੇ ਹੋਰ ਸੂਬਿਆਂ, ਖਾਸ ਕਰਕੇ ਗੁਜਰਾਤ ਵੱਲ ਧਿਆਨ ਦਿੱਤਾ ਗਿਆ। ਜਿਸ ਨਾਲ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਹੀ ਫਾਇਦਾ ਹੋ ਰਿਹਾ ਹੈ।









